ਹਿਮੇਸ਼ ਰੇਸ਼ਮੀਆ ਦਾ ਹੈ ਅੱਜ ਜਨਮ ਦਿਨ, ਪਹਿਲੀ ਪਤਨੀ ਨੂੰ ਤਲਾਕ ਦੇ ਕੇ ਇਸ ਤਰ੍ਹਾਂ ਕਰਵਾਇਆ ਸੀ ਗਰਲਫ੍ਰੈਂਡ ਨਾਲ ਚੋਰੀ ਛਿਪੇ ਵਿਆਹ

By  Rupinder Kaler July 23rd 2020 11:33 AM

ਗਾਇਕ, ਕੰਪੋਜ਼ਰ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਅੱਜ ਆਪਣਾ 47ਵਾਂ ਜਨਮ ਦਿਨ ਮਨਾ ਰਹੇ ਹਨ । 23 ਜੁਲਾਈ 1973 ਨੂੰ ਹਿਮੇਸ਼ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ । ਹਿਮੇਸ਼ ਨੇ ਤੇਰਾ ਸਰੂਰ, ਝਲਕ ਦਿਖਲਾ ਜਾ ਵਰਗੇ ਕਈ ਸੁਪਰ ਹਿੱਟ ਗਾਣਿਆਂ ਨਾਲ ਪਹਿਚਾਣ ਬਣਾਈ ਸੀ । ਹਿਮੇਸ਼ ਦੀ 2003 ਵਿੱਚ ਆਈ ਆਈ ਐਲਬਮ ‘ਤੇਰਾ ਸਰੂਰ’ ਸਭ ਤੋਂ ਵੱਧ ਕਮਾਈ ਕਰਨ ਵਾਲੀ ਐਲਬਮ ਹੈ । ਇਸ ਦੇ ਗਾਣੇ ਏਨੇਂ ਹਿੱਟ ਹੋਏ ਸਨ ਕਿ ਇਹਨਾਂ ਦਾ ਅੱਜ ਤੱਕ ਕੋਈ ਰਿਕਾਰਡ ਨਹੀਂ ਤੋੜ ਸਕਿਆ ।

ਹਿਮੇਸ਼ ਨੇ ਸਾਲ 2017 ਵਿੱਚ 22 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰਦੇ ਹੋਏ ਦੂਜਾ ਵਿਆਹ ਕਰਵਾਇਆ ਸੀ । ਹਿਮੇਸ਼ ਦਾ ਪਹਿਲੀ ਪਤਨੀ ਤੋਂ ਇੱਕ ਬੇਟਾ ਵੀ ਹੈ । ਪਿਛਲੇ ਸਾਲ ਹਿਮੇਸ਼ ਨੇ ਆਪਣੀ ਗਰਲਫ੍ਰੈਂਡ ਨਾਲ ਵਿਆਹ ਕੀਤਾ ਸੀ । ਹਿਮੇਸ਼ ਦਾ ਇਹ ਦੂਜਾ ਵਿਆਹ ਸੀ ਜਿਹੜਾ ਉਸ ਨੇ ਗੁੱਪ ਚੁੱਪ ਤਰੀਕੇ ਨਾਲ ਕੀਤਾ ਸੀ ।

ਹਿਮੇਸ਼ ਤੇ ਸੋਨੀਆ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । ਹਿਮੇਸ਼ ਤੇ ਸੋਨੀਆ ਪਿਛਲੇ 10 ਸਾਲਾਂ ਤੋਂ ਰਿਲੇਸ਼ਨ ਵਿੱਚ ਸਨ । ਸੋਨੀਆ ਕਈ ਟੀਵੀ ਸੀਰੀਅਲ ਵਿੱਚ ਵੀ ਨਜ਼ਰ ਆ ਚੁੱਕੇ ਹਨ ।

Related Post