ਗਾਇਕ ਹਿੰਮਤ ਸੰਧੂ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਜੱਟ ਦੇ ਸਟਾਰ’

By  Lajwinder kaur September 27th 2019 10:46 AM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਹਿੰਮਤ ਸੰਧੂ ਬਹੁਤ ਜਲਦ ਆਪਣੇ ਨਵੇਂ ਗੀਤ ‘ਜੱਟ ਦੇ ਸਟਾਰ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗਾਣੇ ਦੇ ਬੋਲ ਅਮਰ ਕਵੀ ਦੀ ਕਲਮ ‘ਚੋਂ ਨਿਕਲੇ ਨੇ ਮਿਊਜ਼ਿਕ ਲਾਡੀ ਗਿੱਲ ਹੋਰਾਂ ਨੇ ਦਿੱਤਾ ਹੈ। ਨਾਮੀ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੰਘ ਵੱਲੋਂ ਇਸ ਗਾਣੇ ਦਾ ਵੀਡੀਆ ਤਿਆਰ ਕੀਤਾ ਗਿਆ ਹੈ। ਇਹ ਗੀਤ 29 ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ।

 

View this post on Instagram

 

Next ?? #Jatt_De_Star Releasing on 29th September . . music:- @laddigill_ Lyrics:- @amar_kavi Video:- @stalinveer Lable:- @folkrakaat Online promotions:- @gk.digital Poster:- @thetownmedia

A post shared by Himmat Sandhu (ਸੰਂਧੂ ਸਾਬ) (@himmatsandhu84) on Sep 25, 2019 at 12:40am PDT

ਹੋਰ ਵੇਖੋ:ਗੈਰੀ ਸੰਧੂ ਦੇ ਨਵੇਂ ਗੀਤ ‘ਲਾਈਕ ਯੂ’ ਦਾ ਟੀਜ਼ਰ ਆਇਆ ਸਾਹਮਣੇ, ਗੈਰੀ ਸੰਧੂ ਨਾਲ ਨਜ਼ਰ ਆਉਣਗੇ ਮਨਪ੍ਰੀਤ ਤੂਰ, ਦੇਖੋ ਵੀਡੀਓ

ਜੱਟ ਦੇ ਸਟਾਰ ਨਾਂਅ ਤੋਂ ਤਾਂ ਲੱਗਦਾ ਹੈ ਇਹ ਗੀਤ ਚੱਕਵੀਂ ਬੀਟ ਵਾਲੇ ਹੀ ਹੋਵੇਗਾ। ਇਸ ਤੋਂ ਪਹਿਲਾਂ ਵੀ ਉਹ ਬੁਰਜ ਖਲੀਫਾ, ਪਰਾਂਦਾ, ਸਾਬ੍ਹ, ਮਰਜ਼ੀ ਦੇ ਫੈਸਲੇ ਵਰਗੇ ਬਹੁਤ ਸਾਰੇ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਲੈਕੀਆ, ਡੀ.ਐੱਸ.ਪੀ ਦੇਵ, ਤੇਰੀ ਮੇਰੀ ਜੋੜੀ, ਸਿਕੰਦਰ 2 ਵਰਗੀ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਹਿੰਮਦ ਸੰਧੂ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post