ਬਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਫਿਲਮਾਂ ਦਾ ਐਲਾਨ ਹੋ ਰਿਹਾ ਹੈ । ਕੁਝ ਫ਼ਿਲਮਾਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀਆਂ ਹਨ ਤੇ ਕੁਝ ਫ਼ਿਲਮਾਂ ਓਟੀਟੀ ਪਲੇਟ ਫਾਰਮਸ ’ਤੇ ਰਿਲੀਜ਼ ਹੋ ਰਹੀਆਂ ਹਨ । ਇਸ ਸਭ ਦੇ ਚੱਲਦੇ ਨਵੀਂ ਫ਼ਿਲਮ 'ਸਿੰਘ ਸੂਰਮਾ' (Singh Soorma) ਦਾ ਐਲਾਨ ਹੋਇਆ ਹੈ। ‘ਸਿੰਘ ਸੂਰਮਾ’ (Singh Soorma) ਫ਼ਿਲਮ ਹਾਕੀ ਦੇ ਮਹਾਨ ਖਿਡਾਰੀ ਸੰਦੀਪ ਸਿੰਘ (Sandeep Singh) ਦੀ ਬਾਇਓਪਿਕ ਹੈ । ਜਿਸ ਵਿੱਚ ਉਹ ਖੁਦ ਮੁੱਖ ਭੂਮਿਕਾ ਨਿਭਾਉਣਗੇ । ਇਸ ਫ਼ਿਲਮ ਦੀ ਕਹਾਣੀ ਉਸ ਆਦਮੀ ਦੀ ਕਹਾਣੀ ਹੈ, ਜੋ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿੱਚੋਂ ਇੱਕ ਸੀ ।
Pic Courtesy: Instagram
ਹੋਰ ਪੜ੍ਹੋ :
ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਸਨਾਵਰ’ ਰਿਲੀਜ਼
Pic Courtesy: Instagram
ਪਰ ਇੱਕ ਘਟਨਾ ਨੇ ਉਸ ਨੂੰ ਵ੍ਹੀਲਚੇਅਰ ’ਤੇ ਲੈ ਆਂਦਾ ਪਰ ਉਸ ਨੇ ਹਿੰਮਤ ਨਹੀਂ ਹਾਰੀ ’ਤੇ ਉਸ ਨੇ ਇੱਕ ਮੰਤਰੀ ਦੀ ਕੁਰਸੀ ਤੱਕ ਦਾ ਸਫਰ ਤੈਅ ਕੀਤਾ । ਇਸ ਫਿਲਮ (Singh Soorma) ਦਾ ਨਿਰਮਾਣ ਦੀਪਕ ਸਿੰਘ ਨੇ ਕੀਤਾ ਹੈ ਅਤੇ ਫਿਲਮ ਦਾ ਪਹਿਲਾ ਪੋਸਟਰ ਹਾਕੀ ਖਿਡਾਰੀ ਸੰਦੀਪ ਸਿੰਘ (Sandeep Singh) ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਖਬਰਾਂ ਦੀ ਮੰਨੀਏ ਤਾਂ ਫਿਲਮ ਸਾਲ 2023 ਰਿਲੀਜ਼ ਹੋਵੇਗੀ ।
View this post on Instagram
A post shared by sandeep singh (@sandeep_rebirth)
ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਦੀਪ ਸਿੰਘ (Sandeep Singh) ਨੂੰ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਸਨੂੰ 'ਫਲਿੱਕਰ ਸਿੰਘ' ਵੀ ਕਿਹਾ ਜਾਂਦਾ ਸੀ । ਉਹ ਦੁਨੀਆ ਦੇ ਸਭ ਤੋਂ ਤੇਜ਼ ਡਰੈਗ ਫਲਿੱਕਰਾਂ ਵਿੱਚੋਂ ਇੱਕ ਸੀ । ਇਸ ਤੋਂ ਇਲਾਵਾ, ਉਸਨੇ ਕੁਝ ਸਮੇਂ ਲਈ ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕਪਤਾਨ ਵਜੋਂ ਵੀ ਸੇਵਾ ਨਿਭਾਈ । ਵਰਤਮਾਨ ਵਿੱਚ, ਉਹ (Sandeep Singh) ਹਰਿਆਣਾ ਰਾਜ ਦੇ ਖੇਡ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।