ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੀ ਬਾਲੀਵੁੱਡ ਫ਼ਿਲਮ ‘ਸਿੰਘ ਸੂਰਮਾ’ ਦਾ ਕੀਤਾ ਐਲਾਨ

Written by  Rupinder Kaler   |  August 25th 2021 11:58 AM  |  Updated: August 25th 2021 11:58 AM

ਹਾਕੀ ਖਿਡਾਰੀ ਸੰਦੀਪ ਸਿੰਘ ਨੇ ਆਪਣੀ ਬਾਲੀਵੁੱਡ ਫ਼ਿਲਮ ‘ਸਿੰਘ ਸੂਰਮਾ’ ਦਾ ਕੀਤਾ ਐਲਾਨ

ਬਾਲੀਵੁੱਡ ਵਿੱਚ ਇੱਕ ਤੋਂ ਬਾਅਦ ਇੱਕ ਫਿਲਮਾਂ ਦਾ ਐਲਾਨ ਹੋ ਰਿਹਾ ਹੈ । ਕੁਝ ਫ਼ਿਲਮਾਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀਆਂ ਹਨ ਤੇ ਕੁਝ ਫ਼ਿਲਮਾਂ ਓਟੀਟੀ ਪਲੇਟ ਫਾਰਮਸ ’ਤੇ ਰਿਲੀਜ਼ ਹੋ ਰਹੀਆਂ ਹਨ । ਇਸ ਸਭ ਦੇ ਚੱਲਦੇ ਨਵੀਂ ਫ਼ਿਲਮ 'ਸਿੰਘ ਸੂਰਮਾ' (Singh Soorma) ਦਾ ਐਲਾਨ ਹੋਇਆ ਹੈ। ‘ਸਿੰਘ ਸੂਰਮਾ’ (Singh Soorma)  ਫ਼ਿਲਮ ਹਾਕੀ ਦੇ ਮਹਾਨ ਖਿਡਾਰੀ ਸੰਦੀਪ ਸਿੰਘ (Sandeep Singh) ਦੀ ਬਾਇਓਪਿਕ ਹੈ । ਜਿਸ ਵਿੱਚ ਉਹ ਖੁਦ ਮੁੱਖ ਭੂਮਿਕਾ ਨਿਭਾਉਣਗੇ । ਇਸ ਫ਼ਿਲਮ ਦੀ ਕਹਾਣੀ ਉਸ ਆਦਮੀ ਦੀ ਕਹਾਣੀ ਹੈ, ਜੋ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿੱਚੋਂ ਇੱਕ ਸੀ ।

Pic Courtesy: Instagram

ਹੋਰ ਪੜ੍ਹੋ :

ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਸਨਾਵਰ’ ਰਿਲੀਜ਼

Pic Courtesy: Instagram

ਪਰ ਇੱਕ ਘਟਨਾ ਨੇ ਉਸ ਨੂੰ ਵ੍ਹੀਲਚੇਅਰ ’ਤੇ ਲੈ ਆਂਦਾ ਪਰ ਉਸ ਨੇ ਹਿੰਮਤ ਨਹੀਂ ਹਾਰੀ ’ਤੇ ਉਸ ਨੇ ਇੱਕ ਮੰਤਰੀ ਦੀ ਕੁਰਸੀ ਤੱਕ ਦਾ ਸਫਰ ਤੈਅ ਕੀਤਾ । ਇਸ ਫਿਲਮ (Singh Soorma)  ਦਾ ਨਿਰਮਾਣ ਦੀਪਕ ਸਿੰਘ ਨੇ ਕੀਤਾ ਹੈ ਅਤੇ ਫਿਲਮ ਦਾ ਪਹਿਲਾ ਪੋਸਟਰ ਹਾਕੀ ਖਿਡਾਰੀ ਸੰਦੀਪ ਸਿੰਘ (Sandeep Singh) ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ । ਖਬਰਾਂ ਦੀ ਮੰਨੀਏ ਤਾਂ ਫਿਲਮ ਸਾਲ 2023 ਰਿਲੀਜ਼ ਹੋਵੇਗੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਦੀਪ ਸਿੰਘ (Sandeep Singh) ਨੂੰ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਸਨੂੰ 'ਫਲਿੱਕਰ ਸਿੰਘ' ਵੀ ਕਿਹਾ ਜਾਂਦਾ ਸੀ । ਉਹ ਦੁਨੀਆ ਦੇ ਸਭ ਤੋਂ ਤੇਜ਼ ਡਰੈਗ ਫਲਿੱਕਰਾਂ ਵਿੱਚੋਂ ਇੱਕ ਸੀ । ਇਸ ਤੋਂ ਇਲਾਵਾ, ਉਸਨੇ ਕੁਝ ਸਮੇਂ ਲਈ ਭਾਰਤੀ ਰਾਸ਼ਟਰੀ ਪੁਰਸ਼ ਹਾਕੀ ਟੀਮ ਦੇ ਕਪਤਾਨ ਵਜੋਂ ਵੀ ਸੇਵਾ ਨਿਭਾਈ । ਵਰਤਮਾਨ ਵਿੱਚ, ਉਹ (Sandeep Singh) ਹਰਿਆਣਾ ਰਾਜ ਦੇ ਖੇਡ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network