ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਕੁਝ ਇਸ ਤਰ੍ਹਾਂ ਦਿੱਤੀਆਂ ਹੋਲੀ ਦੀਆਂ ਮੁਬਾਰਕਾਂ

By  Lajwinder kaur March 21st 2019 11:58 AM -- Updated: March 21st 2019 12:09 PM

ਹੋਲੀ ਰੰਗਾਂ ਦਾ ਤਿਉਹਾਰ ਹੈ, ਜਿਸ ਨੂੰ ਪੂਰਾ ਦੇਸ਼ ਬਹੁਤ ਹੀ ਚਾਅ ਅਤੇ ਉਲਾਸ ਨਾਲ ਮਨਾਉਂਦਾ ਹੈ। ਜਿੱਥੇ ਅੱਜ ਪੂਰਾ ਦੇਸ਼ ਖੁਸ਼ੀ ਦੇ ਰੰਗਾਂ ‘ਚ ਰੰਗਿਆਂ ਹੋਇਆ ਹੈ ਜਿਸ ਦੇ ਚੱਲਦੇ ਸਾਡੇ ਪੰਜਾਬੀ ਸਿਤਾਰੇ ਵੀ ਪਿੱਛੇ ਨਹੀਂ ਹਨ। ਜੀ ਹਾਂ ਪਾਲੀਵੁੱਡ ਦੇ ਨਾਮੀ ਕਲਾਕਾਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਪਾਲੀਵੁੱਡ ਦੇ ਸਿਤਾਰੇ ਜਿਵੇਂ ਨਿੰਜਾ, ਹਰਭਜਨ ਮਾਨ, ਪ੍ਰੀਤ ਹੁੰਦਲ ਤੋਂ ਲੈ ਕੇ ਕਾਮੇਡੀ ਕਿੰਗ ਸੁਨੀਲ ਗਰੋਵਰ ਤੇ ਕਈ ਹੋਰ ਦਿੱਗਜ ਕਲਾਕਾਰ ਸ਼ਾਮਿਲ ਹਨ।

 

View this post on Instagram

 

ਖੁਸ਼ੀਆਂ ਦੇ ਰੰਗ, ਸਦਾ ਤੁਹਾਡੇ ਨਾਲ ਰਹਿਣ?? Happy Holi? Mann5 #happyholi #peace #celebration #holi

A post shared by Harbhajan Mann (@harbhajanmannofficial) on Mar 20, 2019 at 8:57pm PDT

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਜਿਹਨਾਂ ਨੇ ਇੰਸਟਾਗ੍ਰਾਮ ਉੱਤੇ ਹੋਲੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ, ‘ਖੁਸ਼ੀਆਂ ਦੇ ਰੰਗ, ਸਦਾ ਤੁਹਾਡੇ ਨਾਲ ਰਹਿਣ..’

 

View this post on Instagram

 

Dasso Kehri Country Jaana Comment Krke ? ?? Free Free

A post shared by Preet Hundal (@preethundalmohaliwala) on Mar 20, 2019 at 9:25am PDT

ਗਾਇਕ ਤੋਂ ਅਦਾਕਾਰ ਬਣੇ ਨਿੰਜਾ ਜਿਹਨਾਂ ਨੇ ਫ਼ਿਲਮ ਦੇ ਸ਼ੂਟ ਤੋਂ ਹੀ ਵੀਡੀਓ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਮੁਬਾਰਾਕਾਂ ਦਿੰਦੇ ਹੋਏ ਕਿਹਾ ਕਿ ਸੁੱਖ ਦੇ ਰੰਗਾਂ ਵਿੱਚ ਰਹੋ।

 

View this post on Instagram

 

Happy Holi ??

A post shared by Desi Crew (@desi_crew) on Mar 20, 2019 at 10:05pm PDT

 

 

View this post on Instagram

 

HAPPY HOLI GUYS God bless u oll ❤️

A post shared by NINJA™ (@its_ninja) on Mar 20, 2019 at 9:22pm PDT

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਜੋੜੀ ਦੇਸੀ ਕਰਿਊ ਅਤੇ ਰੋਮਾਂਟਿਕ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਨੇ ਵੀ ਸੋਸ਼ਲ ਮੀਡੀਆ ਉੱਤੇ ਹੋਲੀ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#happyholi Guys

Play Safe & Enjoy This Festival Of Colours’

Holi 2019: Pollywood stars & indian Cricketer send colourful wishes to fans

Holi 2019: Pollywood stars & indian Cricketer send colourful wishes to fans

ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਨੇ ਵੀ ਆਪਣੀ ਵੀਡੀਓ ਬਣਾ ਕੇ ਹੋਲੀ ਦੀ ਮੁਬਾਰਾਕਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਅਦਾਕਾਰਾਂ ਸਿੰਮੀ ਚਾਹਲ, ਸਾਰਾ ਗੁਰਪਾਲ ਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ, ਸੁਰੇਸ਼ ਰੈਨਾ, ਵਰਿੰਦਰ ਸਹਿਵਾਗ  ਵਰਗੇ ਕਈ ਮਹਾਨ ਹਸਤੀਆਂ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਹਨ।

Related Post