‘ਹਾਊਸਫੁੱਲ 4’ ਦੀ ਸਟਾਰ ਕਾਸਟ ਪਹੁੰਚੀ ਕਪਿਲ ਸ਼ਰਮਾ ਦੇ ਸ਼ੋਅ 'ਚ, ਵੀਡੀਓ ਆਇਆ ਸਾਹਮਣੇ
Lajwinder kaur
October 17th 2019 05:36 PM
ਅਗਲੇ ਹਫ਼ਤੇ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫ਼ਿਲਮ ‘ਹਾਊਸਫੁੱਲ 4’ ਨੂੰ ਲੈ ਕੇ ਪੂਰੀ ਸਟਾਰ ਕਾਸਟ ਬਹੁਤ ਉਤਸ਼ਾਹਿਤ ਹੈ। ਜਿਸਦੇ ਚੱਲਦੇ ਪੂਰੀ ਟੀਮ ਪ੍ਰੋਮਸ਼ਨ ਬੜੀ ਹੀ ਗਰਮਜੋਸ਼ੀ ਦੇ ਨਾਲ ਚੱਲ ਰਿਹਾ ਹੈ। ਫ਼ਿਲਮ ਦੀ ਪ੍ਰੋਮਸ਼ਨ ਲਈ ਅਕਸ਼ੈ ਕੁਮਾਰ, ਬੌਬੀ ਦਿਓਲ ਤੋਂ ਇਲਾਵਾ ਫ਼ਿਲਮ ਦੀਆਂ ਹੀਰੋਇਨਾਂ ਸਮੇਤ ਕਪਿਲ ਸ਼ਰਮਾ ਦੇ ਸ਼ੋਅ ‘ਤੇ ਸ਼ਿਰਕਤ ਕੀਤੀ ਹੈ। ਜੀ ਹਾਂ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੂਟ ਦੌਰਾਨ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ।
View this post on Instagram
ਹੋਰ ਵੇਖੋ:
ਇਸ ਵੀਡੀਓ ‘ਚ ਅਕਸ਼ੈ ਕੁਮਾਰ ਤੇ ਕਪਿਲ ਸ਼ਰਮਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕ ਕਪਿਲ ਸ਼ਰਮਾ ਦੇ ਇਸ ਐਪਿਸੋਡ ਨੂੰ ਦੇਖਣ ਦੇ ਲਈ ਬੜੇ ਹੀ ਉਤਸੁਕ ਹਨ। ਹਾਊਸਫੁੱਲ 4 ਫ਼ਿਲਮ ‘ਚ ਕੰਫਿਊਜ਼ਨ ਤੇ ਕਾਮੇਡੀ ਦਾ ਫੁੱਲ ਡੋਜ ਦੇਖਣ ਨੂੰ ਮਿਲੇਗਾ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਅਕਸ਼ੈ ਕੁਮਾਰ, ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੇਗੜੇ ਨਜ਼ਰ ਆਉਣਗੇ।