ਡਰਾਮਾ ਤੇ ਕਾਮੇਡੀ ਦੀ ਫੁੱਲ ਡੋਜ਼ ਨਾਲ ਭਰਪੂਰ ਹੈ ਅਕਸ਼ੈ ਕੁਮਾਰ-ਰਿਤੇਸ਼ ਦੇਸ਼ਮੁਖ ਤੇ ਬੌਬੀ ਦਿਓਲ ਦੀ ਫ਼ਿਲਮ ‘ਹਾਊਸਫੁੱਲ 4’ ਦਾ ਟਰੇਲਰ

By  Lajwinder kaur September 27th 2019 04:35 PM -- Updated: September 27th 2019 04:36 PM

ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੀ ਫਰੈਂਚਾਇਜ਼ੀ ਵਾਲੀ ਫ਼ਿਲਮ ‘ਹਾਊਸਫੁੱਲ 4’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਊਸਫੁੱਲ ਮੂਵੀ ਦਾ ਪਹਿਲਾ ਭਾਗ 2010 ‘ਚ ਆਇਆ ਸੀ ਜਿਸ ਤੋਂ ਬਾਅਦ ਦੋ, ਤਿੰਨ ਤੇ ਇਸ ਵਾਰ ਸਿਕਵਲ ਦਾ ਚੌਥਾ ਭਾਗ ਆ ਰਿਹਾ ਹੈ। ‘ਹਾਊਸਫੁੱਲ 4’ ਨੂੰ ਫਾਕਸ ਸਟੂਡੀਓ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਤੇ ਪੂਜਾ ਹੇਗੜੇ ਨਜ਼ਰ ਆਉਣਗੇ।

ਹੋਰ ਵੇਖੋ:ਇਟਲੀ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਗੁਰੂ ਰੰਧਾਵਾ, ਸਿੱਖ ਰਹੇ ਨੇ ਪਾਸਤਾ ਬਨਾਉਣਾ,ਦੇਖੋ ਵੀਡੀਓ

ਜੇ ਗੱਲ ਕਰੀਏ  ਟਰੇਲਰ ਦੀ ਤਾਂ ਉਸ ‘ਚ 1419ਵੀਂ ਸਦੀ ਦੇ ਸਮੇਂ ਨੂੰ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਕੰਫਿਊਜ਼ਨ ਤੇ ਕਾਮੇਡੀ ਦਾ ਫੁੱਲ ਡੋਜ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦੀਆਂ ਹੀਰੋਇਨਾਂ ਐਕਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਵਿਊਜ਼ ਲਗਾਤਾਰ ਵੱਧਦੇ ਹੋਏ ਲੱਖਾਂ ਨੂੰ ਪਾਰ ਕਰ ਗਏ ਨੇ। ਇਸ ਫ਼ਿਲਮ ‘ਚ ਨਵਾਜ਼ੂਦੀਨ ਸਿੱਦੀਕੀ ਸਪੈਸ਼ਲ ਰੋਲ ‘ਚ ਨਜ਼ਰ ਆਉਣਗੇ।ਇਸ ਫ਼ਿਲਮ ਨੂੰ ਫ਼ਰਹਾਦ ਸੰਜੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮਸਤੀ ਤੇ ਕਾਮੇਡੀ ਨਾਲ ਭਰੀ ਇਹ ਫ਼ਿਲਮ 25 ਅਕਤੂਬਰ ਨੂੰ ਵਰਲਡ ਵਾਈਡ ਰਿਲੀਜ਼ ਹੋ ਜਾਵੇਗੀ।

Related Post