‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਦੀ ਹੀਰੋਇਨ ਨੇਹਾ ਸ਼ਰਮਾ ਸੀ ਇਸ ਬਿਮਾਰੀ ਦਾ ਸ਼ਿਕਾਰ, ਚਮਤਕਾਰੀ ਤਰੀਕੇ ਨਾਲ ਪਾਇਆ ਬਿਮਾਰੀ ਤੋਂ ਛੁਟਕਾਰਾ

By  Rupinder Kaler March 12th 2020 01:45 PM

‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਤੋਂ ਬਾਅਦ ਨੇਹਾ ਸ਼ਰਮਾ ਕੁਝ ਹੋਰ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ । ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਪਰ ਇਸ ਆਰਟੀਕਲ ਅਸੀਂ ਉਹਨਾਂ ਦੀਆ ਫ਼ਿਲਮਾਂ ਦੀ ਗੱਲ ਨਹੀਂ ਕਰਾਂਗੇ ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਜੁੜੀ ਘਟਨਾ ਬਾਰੇ ਗੱਲ ਕਰਾਂਗੇ । ਜਿਸ ਦਾ ਖੁਲਾਸਾ ਨੇਹਾ ਸ਼ਰਮਾ ਨੇ ਇੱਕ ਇੰਟਰਵਿਊ ਦੌਰਾਨ ਖੁਦ ਕੀਤਾ ਹੈ ।

https://www.instagram.com/p/B9G-A1lgXWn/

ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਨੇਹਾ ਨੇ ਦੱਸਿਆ ਕਿ ‘ਉਹ ਦਮੇ ਦੀ ਬਿਮਾਰੀ ਦਾ ਸ਼ਿਕਾਰ ਸੀ, ਜਿਸ ਕਰਕੇ ਉਹਨਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪਰ ਇਸ ਬਿਮਾਰੀ ਦੇ ਇਲਾਜ਼ ਲਈ ਉਹਨਾਂ ਨੇ ਜਿਉਂਦੀਆਂ ਮੱਛੀਆਂ ਵੀ ਨਿਗਲੀਆਂ’।

https://www.instagram.com/p/B85XOL0gl4a/

ਨੇਹਾ ਸ਼ਰਮਾ ਨੇ ਦੱਸਿਆ ਕਿ ‘ਹੈਦਰਾਬਾਦ ਦਾ ਇੱਕ ਪਰਿਵਾਰ ਇਹ ਇਲਾਜ਼ ਕਰਦਾ ਹੈ । ਇਹ ਪਰਿਵਾਰ ਇੱਕ ਖ਼ਾਸ ਸਮੇਂ ਵਿੱਚ ਦਮੇ ਦੇ ਮਰੀਜ਼ਾਂ ਦੇ ਮੂੰਹ ਵਿੱਚ ਪ੍ਰਾਰਥਨਾ ਕਰਕੇ ਛੋਟੀਆਂ ਛੋਟੀਆਂ ਮੱਛੀਆਂ ਪਾਉਂਦਾ ਹੈ ਤੇ ਉਹ ਲੋਕ ਚਮਤਕਾਰੀ ਤਰੀਕੇ ਨਾਲ ਠੀਕ ਹੋ ਜਾਂਦੇ ਹਨ’ । ਨੇਹਾ ਨੇ ਅੱਗੇ ਦੱਸਿਆ ਕਿ ‘ਉਹਨਾਂ ਨੇ ਇਹ ਇਲਾਜ਼ ਤਿੰਨ ਸਾਲ ਕੀਤਾ ਤੇ ਉਸ ਨੇ ਆਪਣੀ ਦਮੇ ਦੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ’ ।

https://www.instagram.com/p/B8IvOjYA43e/

Related Post