ਸੋਨੂੰ ਸੂਦ ਦੇ ਦੁੱਧ ਵਾਲੇ ਨੇ ਕਿਹਾ ਮੈਂ ਤੁਹਾਡੇ ਵਾਂਗ ਪ੍ਰੈਸ਼ਰ ਝੇਲ ਨਹੀਂ ਸਕਦਾ, ਵੀਡੀਓ ਕੀਤਾ ਸਾਂਝਾ

By  Shaminder May 29th 2021 12:19 PM

ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਖੂਬ ਮਦਦ ਕਰ ਰਹੇ ਹਨ । ਉਨ੍ਹਾਂ ਨੂੰ ਵੱਡੀ ਗਿਣਤੀ ‘ਚ ਲੋਕ ਆਕਸੀਜ਼ਨ ‘ਤੇ ਹੋਰ ਸਮਾਨ ਲਈ ਪਹੁੰਚ ਕਰ ਰਹੇ ਹਨ । ਅਜਿਹੇ ‘ਚ ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਦੁੱਧ ਵਾਲੇ ਗੁੱਡੂ ਨੂੰ ਦਿਖਾ ਰਹੇ ਹਨ ।

sonu sood Image From Sonu Sood Instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਖਰੀਦਿਆ 31 ਕਰੋੜ ਦਾ ਨਵਾਂ ਘਰ 

Image From Viral Bhayani's Instagram

ਇਸ ਵੀਡੀਓ ‘ਚ ਸੋਨੂੰ ਸੂਦ ਆਪਣੇ ਦੁੱਧ ਵਾਲੇ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਪੁੱਛ ਰਹੇ ਹਨ ਕਿ ਤੈਨੂੰ ਜੋ ਨੰਬਰ ਦਿੱਤਾ ਸੀ, ਉਸ ‘ਤੇ ਜੋ ਕਾਲਸ ਆਉਂਦੀਆਂ ਹਨ ਉਹ ਸੁਣਦੇ ਹੋ ਜਾਂ ਨਹੀਂ।

Sonu Sood Image From Sonu Sood's Instagram

ਸੋਨੂੰ ਦੇ ਸਵਾਲ ‘ਤੇ ਗੁੱਡੂ ਨੇ ਦੱਸਿਆ ਕਿ ਰਾਤ ਨੂੰ ਫੋਨ ਆਉਂਦੇ ਹਨ, ਕਦੇ ਸਵੇਰੇ ਛੇ ਵਜੇ ਫੋਨ ਆ ਜਾਂਦਾ ਹੈ ਅਤੇ ਕਦੇ ਸਵੇਰੇ 4 ਵਜੇ ਅਤੇ ਕਦੇ ਰਾਤ ਨੂੰ 1 ਵਜੇ ਕਰ ਦਿੰਦੇ ਹਨ ।

 

View this post on Instagram

 

A post shared by Sonu Sood (@sonu_sood)

ਮੈਂ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਪ੍ਰੇਸ਼ਾਨ ਹਾਂ ।ਇਸ ‘ਤੇ ਸੋਨੂੰ ਕਹਿੰਦੇ ਹਨ ਕਿ ਮੈਨੂੰ ਵੀ ਲੋਕਾਂ ਦੇ ਫੋਨ ਆਉਂਦੇ ਹਨ ਅਤੇ ਮੈਂ ਵੀ ਤਾਂ ਉਨ੍ਹਾਂ ਦੇ ਫੋਨ ਸੁਣਦਾ ਹੈ ਤੈਨੂੰ ਕੀ ਦਿੱਕਤ ਹੈ । ਇਸ ‘ਤੇ ਗੁੱਡੂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਏਨੀ ਕਪੈਸਿਟੀ ਨਹੀਂ ਹੈ ਅਤੇ ਨਾਂ ਹੀ ਅਸੀਂ ਝੇਲ ਪਾਉਂਦੇ ਹਾਂ’।

 

Related Post