ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਕਿਹਾ, ‘ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ’

By  Lajwinder kaur March 30th 2022 01:10 PM -- Updated: March 30th 2022 01:11 PM

ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ (Miss Universe 2021 Harnaaz Sandhu, Chandigarh ) ਜੋ ਕਿ ਅੱਜ ਚੰਡੀਗੜ੍ਹ ਪਹੁੰਚੀ ਹੈ, ਜਿੱਥੇ ਲੋਕਾਂ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਉਸ ਦਾ ਸਵਾਗਤ ਕੀਤਾ ਹੈ। ਉਹ ਪੰਜਾਬ ਦੇ ਸੀ.ਐੱਮ ਭਗਵੰਤ ਮਾਨ ਨੂੰ ਵੀ ਮਿਲੀ । ਜਿੱਥੇ ਹਰਨਾਜ਼ ਨੇ ਪੰਜਾਬ ਦੇ ਵੱਖ-ਵੱਖ ਵਿਸ਼ਿਆਂ ਉੱਤੇ ਚਰਚਾ ਵੀ ਕੀਤੀ । ਇਸ ਦੌਰਾਨ ਹਰਨਾਜ਼ ਸੰਧੂ ਨੇ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਹੈ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਪ੍ਰਤੀ ਆਪਣਾ ਪਿਆਰ ਤੇ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ ਹੈ।

ਹੋਰ ਪੜ੍ਹੋ :  ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਦਾ ਸਿਰ ਦਰਦ ਇਸ ਤਰ੍ਹਾਂ ਕੀਤਾ ਦੂਰ, ਪਤੀ ਨੇ ਸਾਂਝਾ ਕੀਤਾ ਇਹ ਵੀਡੀਓ

'I want to do something for Punjab', says Miss Universe 2021 Harnaaz Sandhu

ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੀ ਹੈ। ਜਿਸ ਕਰਕੇ ਉਨ੍ਹਾਂ ਨੇ ਸੀ.ਐੱਮ ਭਗਵੰਤ ਮਾਨ ਨੂੰ ਮਿਲਕੇ ਇਸ ਉੱਤੇ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਭਗਵੰਤ ਮਾਨ ਬਹੁਤ ਸਾਰੇ ਬਦਲਾਅ ਲਿਆਉਣਾ ਚਾਹੁੰਦੇ ਹਨ । ਜਿਸ ਕਰਕੇ ਉਹ ਵੀ ਕੋਸ਼ਿਸ ਕਰੇਗੀ ਕਿ ਉਹ ਵੀ ਆਪਣੇ ਪੰਜਾਬ ਦੇ ਲਈ ਕੁਝ ਖ਼ਾਸ ਕੰਮ ਕਰ ਸਕੇ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਤੇ ਉਹ ਪਹਿਲੀ ਵਾਰ ਮਿਸ ਯੂਨੀਵਰਸ ਦੇ ਤਾਜ਼ ਦੇ ਨਾਲ ਚੰਡੀਗੜ੍ਹ ਪਹੁੰਚੀ ਹੈ, ਜਿਸ ਕਰਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ।

ਹੋਰ ਪੜ੍ਹੋ :ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

'People don't know I'm allergic to gluten', says Miss Universe 2021 Harnaaz Sandhu on body-shaming Image Source: Press Conference

ਇਸ ਖ਼ਾਸ ਮੌਕੇ ਉੱਤੇ ਉਹ ਪੰਜਾਬੀ ਸੂਟ ‘ਚ ਨਜ਼ਰ ਆਈ, ਮਿਸ ਯੂਨੀਵਰਸ ਦਾ ਤਾਜ਼ ਉਨ੍ਹਾਂ ਦੀ ਲੁੱਕ ‘ਚ ਚਾਰ ਚੰਨ ਲਗਾਉਂਦਾ ਨਜ਼ਰ ਆਇਆ। ਜਿੱਥੇ ਉਨ੍ਹਾਂ ਨੇ ਆਪਣੇ ਆਤਮਵਿਸ਼ਵਾਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਕੰਪੀਟੀਸ਼ਨ ਹਮੇਸ਼ਾ ਆਪਣੇ ਆਪ ਨਾਲ ਰਿਹਾ ਹੈ। ਇਸ ਤੋਂ ਇਲਾਵਾ ਉਹ Body shaming ਬਾਰੇ ਵੀ ਖੁੱਲ੍ਹੇ ਕੇ ਬੋਲੀ । ਦੱਸ ਦਈਏ ਹਰਨਾਜ਼ ਸੰਧੂ 21 ਸਾਲਾਂ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਇੰਡੀਆ ਲਈ ਲੈ ਕੇ ਆਈ ਹੈ।

 

Related Post