ਜੇ ਤੁਹਾਨੂੰ ਵੀ ਹੈ ਹਾਈ ਹੀਲਸ ਸੈਂਡਲ ਪਾਉਣ ਦਾ ਸ਼ੌਕ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

By  Lajwinder kaur October 5th 2020 10:46 AM

ਹਰ ਰੋਜ਼ ਫੈਸ਼ਨ ਟਰੈਂਡ ਬਦਲਦੇ ਰਹਿੰਦੇ ਹਨ । ਹਾਈ ਹੀਲਸ ਸੈਂਡਲ ਮੁਟਿਆਰ ਦੀ ਪਰਸਨੈਲਿਟੀ ਨੂੰ ਚਾਰ ਚੰਨ ਲਗਾ ਦਿੰਦੇ ਨੇ । ਜ਼ਿਆਦਾਤਰ ਮੁਟਿਆਰਾਂ ਹਾਈ ਹੀਲਸ ਸੈਂਡਲ ਦੀਆਂ ਸ਼ੌਕੀਨ ਹੁੰਦੀਆਂ ਹਨ । ਵਧੀਆ ਲੁੱਕ ਦੇ ਲਈ ਹਾਈ ਹੀਲਸ ਸੈਂਡਲ ਨਾਲ ਔਰਤ ਦੀ ਪਰਸਨੈਲਿਟੀ ਹੋਰ ਨਿਖਰ ਕੇ ਆਉਂਦੀ ਹੈ । ਇਸਦੇ ਨਾਲ ਆਤਮਵਿਸ਼ਵਾਸ ਤਾਂ ਵੱਧਦਾ ਹੈ ਤੇ ਨਾਲ ਹੀ ਪੈਰ ਵੀ ਸੁੰਦਰ ਦਿਖਦੇ ਨੇ ।

high heels beautiful

ਪਰ ਹਾਈ ਹੀਲਸ ਸੈਂਡਲ ਖਰੀਦਦੇ ਹੋਏ ਕੁਝ ਗੱਲਾਂ ਧਿਆਨ ‘ਚ ਰੱਖਣੀ ਚਾਹੀਦੀਆਂ ਹਨ । ਕਿਉਂਕਿ ਜੇ ਸੈਂਡਲ ਖਰੀਦਦੇ ਹੋਏ ਅਸੀਂ ਸਹੀ ਹੀਲਸ ਦੀ ਚੋਣ ਨਹੀਂ ਕਰਦੇ ਤਾਂ ਉਸਦਾ ਸਾਡੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ । ਹਾਈ ਹੀਲਸ ਸੈਂਡਲ ਖਰੀਦਦੇ ਹੋਏ ਇਨ੍ਹਾਂ ਟਿਪਸ ਨੂੰ ਯਾਦ ਰੱਖੋ-

ਹੋਰ ਪੜ੍ਹੋ :ਇਹ ਨੇ ਉਹ 5 ਪੰਜਾਬੀ ਗਾਇਕ ਤੇ ਰੈਪਰ ਜੋ ਚਲਾਉਂਦੇ ਨੇ ਸਭ ਤੋਂ ਮਹਿੰਗੀਆਂ ਕਾਰਾਂ

ਸੈਂਡਲ ਖਰੀਦਦੇ ਸਮੇਂ ਕਦੇ ਵੀ ਜਲਦੀ ਨਾ ਕਰੋ । ਸੈਂਡਲ ਲੈਂਦੇ ਸਮੇਂ ਧਿਆਨ ਦਿਓ ਕਿ ਜਲਦਬਾਜ਼ੀ ‘ਚ ਅਜਿਹੀ ਕੋਈ ਸੈਂਡਲ ਨਾ ਖਰੀਦੋ ਜੋ ਤੁਹਾਡੇ ਪੈਰ ‘ਚ ਥੋੜੀ ਜਿਹੀ ਵੀ ਟਾਈਟ ਹੋਵੇ ।

high heels buying time

ਹਾਈ ਹੀਲਸ ਸੈਂਡਲ ਖਰੀਦਦੇ ਹੋਏ ਯਾਦ ਰੱਖੋ ਉੱਨੀਂ ਹੀ ਹੀਲਸ ਦੀ ਚੋਣ ਕਰੋ ਜਿਸ ਨੂੰ ਪਹਿਣਕੇ ਤੁਸੀਂ ਅਰਾਮ ਨਾਲ ਤੁਰ ਸਕੋ । ਜੁੱਤੀ ਹਮੇਸ਼ਾ ਅਜਿਹੀ ਹੋਣੀ ਚਾਹੀਦੀ ਹੈ ਜਿਸ ਨੂੰ ਪਾ ਕੇ ਅਸੀਂ ਆਤਮਵਿਸ਼ਵਾਸ ਦੇ ਨਾਲ ਤੁਰ ਸਕੀਏ ।

feet measurement

ਸਮੇਂ-ਸਮੇਂ ਤੇ ਪੈਰ ਦਾ ਨਾਪ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਮਰ ਦੇ ਵੱਧਣ ਦੇ ਨਾਲ ਪੈਰਾਂ ਦੇ ਨਾਪ ‘ਚ ਵੀ ਫਰਕ ਪੈਂਦਾ ਰਹਿੰਦਾ ਹੈ ।

shopping time

ਜਦੋਂ ਵੀ ਸ਼ਾਪਿੰਗ ਦੇ ਲਈ ਜਾਵੋ ਤਾਂ ਪਹਿਲਾਂ ਹੀ ਦਿਮਾਗ ‘ਚ ਆਪਣੇ ਕਪੜਿਆਂ ਦੇ ਲਈ ਮੈਚਿੰਗ ਦਾ ਧਿਆਨ ਰੱਖੋ ।

high heels pic 1

ਹਾਈ ਹੀਲਸ ‘ਤੇ ਕੈਪ ਜ਼ਰੂਰ ਲਾ ਲਵੋ । ਨਹੀਂ ਤਾਂ ਚੱਲਣ ਵੇਲੇ ਤੁਹਾਨੂੰ ਟਕਟਕ ਦੀ ਆਵਾਜ਼ ਸੁਣਨ ਨੂੰ ਮਿਲੇਗੀ ਜਿਸ ਨਾਲ ਤੁਸੀਂ ਖੁਦ ਵੀ ਪ੍ਰੇਸ਼ਾਨ ਹੋਵੇਗੇ ਤੇ ਨਾਲ ਹੀ ਤੁਹਾਡੇ ਆਲੇ-ਦੁਆਲੇ ਵਾਲੇ ਵੀ । ਕੈਪ ਦੀ ਵਰਤੋਂ ਦੇ ਨਾਲ ਹੀਲਸ ਦੀ ਆਵਾਜ਼ ਨਹੀਂ ਆਵੇਗੀ ।

high heels pic 2

ਹੋ ਸਕਦੇ ਤਾਂ ਹਾਈ ਹੀਲਸ ਦੁਪਹਿਰ ਦੇ ਸਮੇਂ ਹੀ ਖਰੀਦੋ । ਦੁਪਹਿਰ ਦੇ ਸਮੇਂ ਤੁਹਾਡੇ ਪੈਰ ਸਹੀ ਰੂਪ ‘ਚ ਫੈਲਦਾ ਹੈ । ਇਸ ਤਰ੍ਹਾਂ ਤੁਸੀਂ ਸਹੀ ਹੀਲਸ ਦੀ ਚੋਣ ਕਰ ਸਕਦੇ ਹੋ ।

Related Post