‘ਜੇ ਤੁਸੀਂ ਅੱਜ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ’- ਰਿਤੇਸ਼ ਦੇਸ਼ਮੁਖ
Lajwinder kaur
December 6th 2020 06:14 PM --
Updated:
December 6th 2020 06:34 PM
ਖੇਤੀ ਬਿੱਲ ਦੇ ਖਿਲਾਫ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਵਲੋਂ ਜਾਰੀ ਅੰਦੋਲਨ ਨੂੰ ਅੱਜ 11ਵਾਂ ਦਿਨ ਹੋ ਗਇਆ ਹੈ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹੁਣ ਦੂਸਰੇ ਸੂਬਿਆਂ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਪਹੁੰਚ ਰਹੇ ਹਨ।
ਦੇਸ਼-ਵਿਦੇਸ਼ ਤੋਂ ਲੋਕ ਕਿਸਾਨਾਂ ਦੇ ਸਮਰਥਨ 'ਚ ਆ ਰਹੇ ਹਨ। ਪੰਜਾਬੀ ਕਲਾਕਾਰਾਂ ਦੇ ਨਾਲ ਹੁਣ ਬਾਲੀਵੱਡ ਦੇ ਕੁਝ ਐਕਟਰ ਵੀ ਕਿਸਾਨਾਂ ਦੇ ਸਮਰਥਨ ਚ ਆਏ ਨੇ । ਧਰਮਿੰਦਰ, ਸੋਨੂ ਸੂਦ , ਤਾਪਸੀ ਪੰਨੂ, ਸਵਰਾ ਭਾਸਕਰ, ਅੰਗਦ ਬੇਦੀ ਤੋਂ ਬਾਅਦ ਐਕਟਰ ਰਿਤੇਸ਼ ਦੇਸ਼ਮੁਖ ਦਾ ਨਾਮ ਇਸ ਸੂਚੀ ‘ਚ ਸ਼ਾਮਿਲ ਹੋ ਗਿਆ ਹੈ ।

ਰਿਤੇਸ਼ ਦੇਸ਼ਮੁਖ ਦਾ ਇੱਕ ਟਵੀਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਉਨ੍ਹਾਂ ਨੇ ਲਿਖਿਆ ਹੈ- 'ਜੇ ਤੁਸੀਂ ਅੱਜ ਖਾਣਾ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ । ਮੈਂ ਆਪਣੇ ਦੇਸ਼ ਦੇ ਹਰ ਕਿਸਾਨ ਨਾਲ ਖੜ੍ਹਾ ਹਾਂ। # ਜੈ ਕਿਸਾਨ।‘
ਹੋਰ ਪੜ੍ਹੋ :