IIFA 2022: ਆਈਫਾ ਅਵਾਰਡ ਦੀਆਂ ਤਰੀਕਾਂ 'ਚ ਮੁੜ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗਾ ਸਮਾਗਮ

By  Pushp Raj May 18th 2022 03:54 PM -- Updated: May 18th 2022 04:09 PM

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ ਤੋਂ ਬਾਅਦ ਅਬੂ ਧਾਬੀ ਵਿੱਚ ਹੋਣ ਵਾਲੇ ਆਈਫਾ ਅਵਾਰਡਸ ਦਾ 22ਵਾਂ ਸੀਜ਼ਨ ਮੁਲਤਵੀ ਕਰ ਦਿੱਤਾ ਗਿਆ ਸੀ। ਸਮਾਗਮ ਦੀ ਨਵੀਂ ਤਾਰੀਕ ਦਾ ਵੀ ਖੁਲਾਸਾ ਹੋਇਆ, ਜਿਸ ਮੁਤਾਬਕ ਇਹ ਸਮਾਗਮ 14 ਤੋਂ 16 ਜੁਲਾਈ ਤੱਕ ਹੋਣਾ ਸੀ। ਪਰ ਹੁਣ ਇੱਕ ਵਾਰ ਫਿਰ ਤੋਂ ਆਈਫਾ ਐਵਾਰਡਸ ਦੀ ਨਵੀਂ ਤਰੀਕ ਮੁਤਾਬਕ 3 ਜੂਨ ਤੋਂ ਲੈ ਕੇ 4 ਜੂਨ ਤੱਕ ਹੋਵੇਗਾ।

Image Source: Instagram

ਜਾਣਕਾਰੀ ਮੁਤਾਬਕ ਦਰਅਸਲ, ਯੂਏਈ ਦੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ 40 ਦਿਨਾਂ ਦੀ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਨ ਆਬੂ ਧਾਬੀ ਦੇ ਯੈੱਸ ਆਈਲੈਂਡ 'ਤੇ 20-21 ਮਈ ਨੂੰ ਹੋਣ ਵਾਲੇ ਆਈਫਾ ਅਵਾਰਡਸ ਦੀ ਤਰੀਕ ਬਦਲ ਦਿੱਤੀ ਗਈ। ਇਸ ਦੇ ਨਾਲ ਹੀ ਹੁਣ ਆਈਫਾ ਵੱਲੋਂ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਮਾਗਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ।

Image Source: Instagram

ਦੱਸਿਆ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਸਿਨੇਮਾ ਪੁਰਸਕਾਰਾਂ ਦੇ 22ਵੇਂ ਸੀਜ਼ਨ ਦੀ ਤਰੀਕ ਲੋਕਾਂ ਦੀ ਮੰਗ 'ਤੇ ਬਦਲ ਦਿੱਤੀ ਗਈ ਹੈ। ਹੁਣ ਇਹ ਈਵੈਂਟ ਯੈੱਸ ਆਈਲੈਂਡ ਆਬੂ ਧਾਬੀ 'ਚ 3 ਜੂਨ ਤੋਂ ਲੈ ਕੇ 4 ਜੂਨ ਤੱਕ ਹੋਵੇਗਾ। ਪਹਿਲਾਂ ਦੱਸੀ ਗਈ ਮਿਤੀ 'ਤੇ ਨਹੀਂ ਬਲਕਿ ਹੁਣ ਨਵੀਂ ਤਰੀਕ 'ਤੇ ਹੀ ਸਮਾਗਮ ਕਰਵਾਇਆ ਜਾਵੇਗਾ।

ਇਸ ਵਾਰ ਆਈਫਾ ਅਵਾਰਡਸ ਵਿੱਚ ਕਈ ਬਾਲੀਵੁੱਡ ਸੈਲੇਬਸ ਸ਼ਿਰਕਤ ਕਰਨਗੇ। ਇਸ ਵਾਰ ਆਈਫਾ ਐਵਾਰਡਸ ਦੀ ਮੇਜ਼ਬਾਨੀ ਸਲਮਾਨ ਖਾਨ, ਰਿਤੇਸ਼ ਦੇਸ਼ਮੁਖ ਅਤੇ ਮਨੀਸ਼ ਪੌਲ ਕਰਨਗੇ।

ਇਸ ਦੇ ਨਾਲ ਹੀ ਇਸ ਵਾਰ ਪੁਰਸਕਾਰ ਲਈ ਨੌਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਸਾਊਂਡ ਡਿਜ਼ਾਈਨ, ਸਕ੍ਰੀਨਪਲੇ, ਐਡੀਟਿੰਗ, ਸਿਨੇਮੈਟੋਗ੍ਰਾਫੀ, ਕੋਰੀਓਗ੍ਰਾਫੀ, ਸਾਊਂਡ ਮਿਕਸਿੰਗ, ਡਾਇਲਾਗ, ਬੈਕਗ੍ਰਾਊਂਡ ਸਕੋਰ ਅਤੇ ਸਪੈਸ਼ਲ ਇਫੈਕਟਸ (ਵਿਜ਼ੂਅਲ) ਹਨ।

Image Source: Instagram

ਹੋਰ ਪੜ੍ਹੋ : Cannes 2022 ਦੇ ਲੁੱਕ ਨੂੰ ਲੈ ਕੇ ਟ੍ਰੋਲ ਹੋਈ ਦੀਪਿਕਾ ਪਾਦੁਕੋਣ, ਟ੍ਰੋਲਰਸ ਨੇ ਕਿਹਾ ਚੁੜੈਲ

ਦੱਸ ਦੇਈਏ ਕਿ ਆਈਫਾ ਅਵਾਰਡ ਹਿੰਦੀ ਫਿਲਮਾਂ ਦਾ ਬਹੁਤ ਮਸ਼ਹੂਰ ਐਵਾਰਡ ਸਮਾਰੋਹ ਹੈ। ਹਰ ਸਾਲ ਆਈਫਾ ਦਾ ਆਯੋਜਨ ਦੁਨੀਆ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤਾ ਜਾਂਦਾ ਹੈ। ਇਸ ਵਾਰ ਐਵਾਰਡਸ ਨਾਈਟ ਲਈ ਯੂਏਈ ਦੇ ਯਾਸ ਆਈਲੈਂਡ ਨੂੰ ਚੁਣਿਆ ਗਿਆ ਹੈ। ਹੁਣ ਜਲਦ ਹੀ ਜੂਨ 'ਚ ਯੈੱਸ ਆਈਲੈਂਡ 'ਤੇ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਹੋਵੇਗਾ।

 

View this post on Instagram

 

A post shared by IIFA Awards (@iifa)

Related Post