IIFA 2022: ਵਿੱਕੀ ਕੌਸ਼ਲ ਦੀ ਝੋਲੀ 'ਚ ਬੈਸਟ ਐਕਟਰ ਤੇ ਕ੍ਰਿਤੀ ਸੈਨਨ ਨੂੰ ਮਿਲਿਆ ਬੈਸਟ ਐਕਟਰੈੱਸ ਦਾ ਅਵਾਰਡ, ਦੇਖੋ Winners ਦੀ ਲਿਸਟ

By  Lajwinder kaur June 5th 2022 11:05 AM -- Updated: June 5th 2022 11:11 AM

IIFA ਅਵਾਰਡਸ 2022: ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (IIFA) ਅਵਾਰਡਸ 2022 ਦਾ ਪ੍ਰੋਗਰਾਮ ਜੋ ਕਿ 2 ਜੂਨ ਤੋਂ ਸ਼ੁਰੂ ਹੋਇਆ ਸੀ। ਯੈੱਸ ਆਈਲੈਂਡ, ਆਬੂ ਧਾਬੀ ਵਿਖੇ ਆਯੋਜਿਤ ਹੋਏ ਆਈਫਾ ਦੇ 22ਵੇਂ ਐਡੀਸ਼ਨ ਵਿੱਚ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਨੇ ਹਿੱਸਾ ਲਿਆ ਸੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਨੀਸ਼ਾ ਗੁਲਾਟੀ ਨਾਲ ਕੀਤਾ ਵਾਅਦਾ ਪੂਰਾ ਕਰਣਗੇ ਕਰਨ ਔਜਲਾ, ਗਾਉਣਗੇ ‘ਮਾਂ’ ਗੀਤ

vicky kaushal best actor for iifa 2022

ਆਈਫਾ ਅਵਾਰਡਸ 2022 ਯੈੱਸ ਆਈਲੈਂਡ, ਅਬੂ ਧਾਬੀ ਵਿਖੇ ਸਮਾਪਤ ਹੋਇਆ। 2 ਜੂਨ ਤੋਂ ਸ਼ੁਰੂ ਹੋਏ ਇਸ ਐਵਾਰਡ ਸ਼ੋਅ 'ਚ ਬਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਇਨ੍ਹਾਂ ਮਸ਼ਹੂਰ ਹਸਤੀਆਂ ਨੇ ਨਾ ਸਿਰਫ਼ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸਗੋਂ ਸਟੇਜ 'ਤੇ ਆਪਣੇ ਪ੍ਰਦਰਸ਼ਨ ਨਾਲ ਵੀ ਹੈਰਾਨ ਕੀਤਾ। ਇਸ ਸਾਲ ਦਾ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਵਿੱਕੀ ਕੌਸ਼ਲ ਨੇ ਆਪਣੀ ਫਿਲਮ ' Sardar Udham' ਲਈ ਜਿੱਤਿਆ। ਇਸ ਦੇ ਨਾਲ ਹੀ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫਿਲਮ Mimi ਲਈ ਦਿੱਤਾ ਗਿਆ।

kriti sanon

ਫ਼ਿਲਮ ਸ਼ੇਰਸ਼ਾਹ ਦੇ ਗੀਤ 'Raataan Lambiyan' ਲਈ ਗਾਇਕਾ ਅਸੀਸ ਕੌਰ ਨੂੰ ਸਰਵੋਤਮ ਪਲੇਬੈਕ ਗਾਇਕਾ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਸ ਦੇ ਨਾਲ ਹੀ ਜੁਬਿਨ ਨੌਟਿਆਲ ਨੂੰ ਵੀ ਰਾਤਾਂ ਲੰਬੀਆਂ ਗੀਤ ਲਈ ਸਰਵੋਤਮ ਪਲੇਬੈਕ ਗਾਇਕ ਪੁਰਸ਼ ਦਾ ਪੁਰਸਕਾਰ ਮਿਲਿਆ।

asees kaur iiffa best female singer

Kausar Munir ਨੇ Best Lyrics  ਦਾ ਅਵਾਰਡ ਆਪਣੇ ਨਾਮ ਕੀਤਾ। ਜੀ ਹਾਂ ਉਨ੍ਹਾਂ ਨੂੰ ਇਹ ਐਵਾਰਡ ਫਿਲਮ 83 ਦੇ ਗੀਤ ' Lehra Do ' ਲਈ ਮਿਲਿਆ ਹੈ।

ਅਹਾਨ ਸ਼ੈੱਟੀ ਨੇ ਬੈਸਟ ਡੈਬਿਊ ਮੇਲ ਦਾ ਖਿਤਾਬ ਜਿੱਤਿਆ। ਉਨ੍ਹਾਂ ਨੂੰ ਇਹ ਐਵਾਰਡ ' Tadap' ਲਈ ਦਿੱਤਾ ਗਿਆ ।

inside image of best debut

Sharvari Wagh ਨੂੰ ਸਰਵੋਤਮ ਡੈਬਿਊ ਫੀਮੇਲ ਲਈ ਚੁਣਿਆ ਗਿਆ। ਉਨ੍ਹਾਂ ਨੂੰ ਇਹ ਖਿਤਾਬ ਬੰਟੀ ਔਰ ਬਬਲੀ 2 ਲਈ ਦਿੱਤਾ ਗਿਆ।

ਫਿਲਮ 83 ਨੂੰ ਸਰਵੋਤਮ ਕਹਾਣੀ ਲਈ ਚੁਣਿਆ ਗਿਆ। ਇਹ ਫਿਲਮ 1983 ਦੇ ਆਈਸੀਸੀ ਵਿਸ਼ਵ ਕੱਪ 'ਤੇ ਆਧਾਰਿਤ ਹੈ।

ਬੈਸਟ ਸਟੋਰੀ ਓਰੀਜਨਲ ਦਾ ਆਈਫਾ ਐਵਾਰਡ ਅਨੁਰਾਗ ਬਾਸੂ ਦੀ ਫਿਲਮ 'ਲੂਡੋ' ਨੂੰ ਦਿੱਤਾ ਗਿਆ।

ਸਹਾਇਕ ਰੋਲ (ਪੁਰਸ਼) ਵਿੱਚ ਸਰਵੋਤਮ ਪ੍ਰਦਰਸ਼ਨ ਦਾ ਪੁਰਸਕਾਰ ਫਿਲਮ 'ਲੂਡੋ' ਲਈ ਸਰਵੋਤਮ ਅਦਾਕਾਰ ਪੰਕਜ ਤ੍ਰਿਪਾਠੀ ਨੂੰ ਦਿੱਤਾ ਗਿਆ।

ਫਿਲਮ ' ਮੀਮੀ' ਲਈ ਸਹਾਇਕ ਭੂਮਿਕਾ (ਮਹਿਲਾ) ਦਾ ਖਿਤਾਬ ਅਦਾਕਾਰਾ Sai Tamhankar ਨੂੰ ਦਿੱਤਾ ਗਿਆ ਸੀ।

ਵਿਸ਼ਨੂੰਵਰਧਨ ਨੇ ਫਿਲਮ ਸ਼ੇਰਸ਼ਾਹ ਵਿੱਚ ਆਪਣੇ ਸ਼ਾਨਦਾਰ ਨਿਰਦੇਸ਼ਨ ਲਈ ਆਈਫਾ ਅਵਾਰਡ ਜਿੱਤਿਆ।

'ਸ਼ੇਰਸ਼ਾਹ' ਨੂੰ ਸਰਵੋਤਮ ਫਿਲਮ ਦਾ ਐਵਾਰਡ ਮਿਲਿਆ। ਇਸ ਦੇ ਨਾਲ ਹੀ ਤਨਿਸ਼ਕ ਬਾਗਚੀ, ਜਸਲੀਨ, ਜਾਵੇਦ ਮੋਹਸਿਨ, ਵਿਕਰਮ ਮੋਂਟੇਰਸ, ਬੀ ਪਰਾਕ ਅਤੇ ਜਾਨੀ ਨੂੰ ਫਿਲਮ ਸ਼ੇਰਸ਼ਾਹ ਲਈ ਸਰਵੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ।

Related Post