ਗੁਰਬਾਜ਼ ਗਰੇਵਾਲ ਦੀ ਲੋਹੜੀ ਪ੍ਰੋਗਰਾਮ 'ਚ ਅਲਾਪ ਸਿਕੰਦਰ ਨੇ ਆਪਣੇ ਪਾਪਾ ਸਰਦੂਲ ਸਿਕੰਦਰ ਦਾ 'ਮਿੱਤਰਾ ਨੂੰ ਮਾਰ ਗਿਆ ਤੇਰਾ ਕੋਕਾ' ਗੀਤ ਗਾ ਕੇ ਬੰਨੇ ਰੰਗ, ਦੇਖੋ ਵੀਡੀਓ

By  Lajwinder kaur January 4th 2022 09:45 AM -- Updated: January 4th 2022 07:41 AM

ਗਿੱਪੀ ਗਰੇਵਾਲ ਦੇ ਬਰਥਡੇਅ ਅਤੇ ਉਨ੍ਹਾਂ ਦੇ ਪੁੱਤਰ ਗੁਰਬਾਜ਼ ਗਰੇਵਾਲ ਦੇ ਲੋਹੜੀ ਪ੍ਰੋਗਰਾਮ ਦਾ ਜਸ਼ਨ ਕਾਫੀ ਧੂਮ ਧਾਮ ਵਾਲਾ ਰਿਹਾ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ਼ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਹ ਪ੍ਰੋਗਰਾਮ ਕਾਫੀ ਰੌਣਕਾਂ ਦੇ ਨਾਲ ਭਰਿਆ ਰਿਹਾ ਹੈ, ਕਿਉਂਕਿ ਇਸ ਪ੍ਰੋਗਰਾਮ 'ਚ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਪਹੁੰਚੇ ਸਨ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

gippy grewal birthday celebrationa and gurbaaz grewal lohri celebration

ਗਾਇਕ ਅਲਾਪ ਸਿਕੰਦਰ ਵੀ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਚ ਉਹ ਆਪਣੇ ਪਾਪਾ ਤੇ ਦਿੱਗਜ ਗਾਇਕ ਸਰਦੂਲ ਸਿਕੰਦਰ ਦਾ ਮਸ਼ਹੂਰ ਗੀਤ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ ਗਾਉਂਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

gippy grewal and gurbaaz lohri function

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਲਾਪ ਨੇ ਲਿਖਿਆ ਹੈ- ਗੁਰਬਾਜ਼ ਦੀ ਲੋਹੜੀ ਤੇ ਖੂਬ ਰੌਣਕਾਂ ਲੱਗੀਆਂ...ਸਭ ਨੇ ਆਪਣੇ ਆਪਣੇ ਅੰਦਾਜ਼ ਚ ਰੰਗ ਬੰਨੇ.....ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਉੱਥੇ ਪਾਪਾ ਦੀ ਹਾਜ਼ਰੀ ਜ਼ਰੂਰ ਲੱਗੀ....ਪਰਮਾਤਮਾ ਗਰੇਵਾਲ ਪਰਿਵਾਰ ਨੂੰ ਹਰ ਬੁਰੀ ਨਜ਼ਰ ਤੇ ਦੁੱਖ ਦੀ ਘੜੀ ਤੋਂ ਕੋਸੋ ਦੂਰ ਰੱਖੇ ਤੇ ਖੁਸ਼ੀਆਂ ਤੇ ਖੇੜੇ ਦੇ ਰੰਗ ਬਣਾਈ ਰੱਖੇ..’। ਅਲਾਪ ਦਾ ਇਹ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਵੀਡੀਓ ਚ ਦੇਖ ਸਕਦੇ ਹੋ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਇਸ ਪਾਰਟੀ ਚ ਗੁਰਦਾਸ ਮਾਨ, ਅੰਮ੍ਰਿਤ ਮਾਨ, ਸੁਨੰਦਾ ਸ਼ਰਮਾ, ਸਰਗੁਣ ਮਹਿਤਾ, ਜੱਸੀ ਗਿੱਲ, ਜੌਰਡਨ ਸੰਧੂ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਏ। ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਹਾਲ ਹੀ 'ਚ  ਉਹ ਆਪਣੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।

 

View this post on Instagram

 

A post shared by Alaap Sikander (@alaapsikander)

Related Post