ਇੰਦਰ ਚਾਹਲ ਦੀ ਬਾਂਹ ਫੜਕੇ ਕੌਣ ਨੱਚ ਰਹੀ ਹੈ, ਦੇਖੋ ਵੀਡੀਓ

By  Lajwinder kaur December 15th 2018 03:47 PM -- Updated: December 15th 2018 03:50 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿਊਟ ਅਤੇ ਸਮਾਰਟ ਗਾਇਕ ਇੰਦਰ ਚਾਹਲ ਅਪਣਾ ਨਵਾਂ ਗੀਤ ‘ਸੰਗਦੀ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇੰਦਰ ਚਾਹਲ ਜੋ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਪਣੇ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇੰਦਰ ਚਾਹਲ ਨੇ ਅਪਣੇ ਇੰਸਟਾਗ੍ਰਾਮ ਤੋਂ ਅਪਣੇ ਗੀਤ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ ਕਿ,’ਕਾਮੈਂਟ ਕਰਕੇ ਦਸਿਓ.. ਕੇ ਕਿਦਾਂ ਲੱਗੀ ਵੀਡੀਓ’

https://www.instagram.com/p/BrZSo3jBf5o/

ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਇਹ ਗੀਤ ‘ਚ ਵੀ ਵਿਆਹ ਦਾ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਉਹ ਵੀ ਬਹੁਤ ਵਧੀਆ ਬਣਾਈ ਗਈ ਹੈ। ਇੰਦਰ ਚਾਹਲ ਸੋਹਣਾ ਸੁਨੱਖਾ ਗੱਭਰੂ ਵੀਡੀਓ ‘ਚ ਹੋਰ ਵੀ ਸੋਹਣਾ ਲੱਗ ਰਿਹਾ ਹੈ। ਇਹ ਗੀਤ ਇੰਦਰ ਚਾਹਲ ਨੇ ਵਿਆਹ ਵਾਲੀ ਕੁੜੀ ਦੇ ਮਨ ਦੀਆਂ ਭਾਵਨਾਵਾਂ ਨੂੰ ਅਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਪਰਿਵਾਰਕ ਸੌਂਗ ਹੈ ਜੋ ਕੇ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ। ਪੰਜਾਬੀ ਗਾਇਕ ਇੰਦਰ ਨੇ ਬਹੁਤ ਸੋਹਣਾ ਗੀਤ ਗਾਇਆ ਹੈ।  Inder Chahal Latest Punjabi Song Sangdi Released

ਹੋਰ ਵੇਖੋ: ਬਾਲੀਵੁੱਡ ਦੀ ਇਹਨਾਂ ਹਸੀਨਾਵਾਂ ਉੱਤੇ ਆਇਆ ਸੀ ‘ਸਿਕਸਰ ਕਿੰਗ’ ਦਾ ਦਿਲ

ਇਸ ਤੋਂ ਪਹਿਲਾਂ ਵੀ ਇੰਦਰ ‘ਸਾਨੂੰ ਵੀ ਤੇਰੀ ਲੋੜ ਨਹੀਂ', 'ਸੂਟ ਗੁਲਾਬੀ', 'ਫਿਕਰ ਨਾ ਕਰੀ', ‘ਟੁੱਟੀ ਯਾਰੀ’, 'ਅੜੀਆਂ' ਵਰਗੇ ਚਰਚਿਤ ਗੀਤਾਂ ਨਾਲ ਲੋਕਾਂ ਦੀ ਵਾਹਾਵਾਹੀ ਖੱਟ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਦਾ ਸੰਗੀਤ ਗੁਪਜ਼ ਸੇਹਰਾ ਅਤੇ ਬੋਲ ਜੱਗੀ ਸੰਗੇੜਾ ਵਲੋਂ ਸ਼ਿੰਗਾਰੇ ਗਏ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

Related Post