ਇੰਦਰ ਚਾਹਲ ਦੇ ਨਵੇਂ ਗੀਤ ‘ਗੱਲ ਕਰਕੇ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur April 11th 2019 11:48 AM

ਪੰਜਾਬੀ ਇੰਡਸਟਰੀ ਦੇ ਸੋਹਣੇ ਸੁਨੱਖੇ ਗਾਇਕ ਇੰਦਰ ਚਾਹਲ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਜੀ ਹਾਂ, ਇੰਦਰ ਚਾਹਲ ਜੋ ਕਿ ਇੱਕੋ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਦਾ ਇੱਕ ਹੋਰ ਗੀਤ ਆਉਣ ਵਾਲਾ ਹੈ। ਇੰਦਰ ਚਾਹਲ ਦੇ ਇਸ ਗੀਤ ਦਾ ਨਾਮ ਹੈ ‘ਗੱਲ ਕਰਕੇ’ ਜਿਸ ਦਾ ਪੋਸਟਰ ਤੋਂ ਬਾਅਦ ਟੀਜ਼ਰ ਸਾਹਮਣੇ ਆਇਆ ਹੈ।

View this post on Instagram

 

Gal Karke?? Teaser Out Full song on 15th April On @desimusicfactory Must watch And comment❤️ @babbu11111 @iamrajatnagpal @anshul300 @gurinderjit1 @officialmahirasharma @mmdesignss @desimusicfactory @chiffonzaa @mandeepsaini7878 @singh.shinda

A post shared by Inder Chahal (@inderchahalofficial) on Apr 10, 2019 at 4:30am PDT

ਹੋਰ ਵੇਖੋ:ਸੁੱਖੀ ਦਾ ਗੀਤ ‘ਕੋਕਾ’ ਹੋਇਆ ਇੰਟਰਨੈਸ਼ਨਲ, ਵੀਡੀਓ ‘ਚ ਦੇਖੋ ਕਿਵੇਂ ਵਿਦੇਸ਼ੀਆਂ ਨੂੰ ਵੀ ਚੜ੍ਹਿਆ ‘ਕੋਕਾ’ ਗੀਤ ਦਾ ਬੁਖਾਰ

ਗੱਲ ਕਰੀਏ ਟੀਜ਼ਰ ਦੀ ਤਾਂ ਉਸ ਨੂੰ ਬਹੁਤ ਹੀ ਸੋਹਣਾ ਬਣਾਇਆ ਗਿਆ ਹੈ। ਗੱਲ ਕਰੀਏ ਗੀਤ ਦੇ ਬੋਲਾਂ ਦੀ ਜਿਹੜੇ ਗੀਤਕਾਰ ਬੱਬੂ ਦੀ ਕਲਮ ਚੋਂ ਨਿਕਲੇ ਹਨ ਅਤੇ ਮਿਊਜ਼ਿਕ ਰਾਜਤ ਨਾਗਪਾਲ ਨੇ ਦਿੱਤਾ ਹੈ। ਗੁਰਵਿੰਦਰ ਬਾਵਾ ਨੇ ਵੀਡੀਓ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਹੈ। ਇੰਦਰ ਚਾਹਲ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇੰਦਰ ਚਾਹਲ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਗੇੜੀ, ਗੋਰਾ ਰੰਗ, ਸੰਗਦੀ ,ਸਾਨੂੰ ਵੀ ਤੇਰੀ ਲੋੜ ਨਹੀਂ, ਸੂਟ ਗੁਲਾਬੀ, ਫਿਕਰ ਨਾ ਕਰੀ, ਟੁੱਟੀ ਯਾਰੀ, ਅੜੀਆਂ ਵਰਗੇ ਚਰਚਿਤ ਗੀਤਾਂ ਨਾਲ ਲੋਕਾਂ ਦੀ ਵਾਹ-ਵਾਹੀ ਖੱਟ ਚੁੱਕੇ ਹਨ।

 

 

Related Post