ਪੰਜਾਬੀ ਸਿਤਾਰਿਆਂ ਨੇ ਵੀ ਇੰਡੀਅਨ ਕ੍ਰਿਕੇਟ ਟੀਮ ਨੂੰ ਜਿੱਤ ਹਾਸਿਲ ਕਰਨ ਉੱਤੇ ਦਿੱਤੀ ਵਧਾਈ

By  Lajwinder kaur June 17th 2019 01:39 PM

ਆਈ.ਸੀ.ਸੀ ਵਰਲਡ ਕੱਪ 2019 ਦਾ ਕੱਲ ਯਾਨੀ ਕਿ 16 ਜੂਨ ਨੂੰ ਮਹਾਮੁਕਾਬਲਾ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੈਨਚੇਸਟਰ ਦੇ ਓਲਡ ਟਰੇਫਰਡ ਮੈਦਾਨ ਉੱਤੇ ਖੇਡਿਆ ਗਿਆ ਸੀ। ਭਾਰਤ ਅਤੇ ਪਾਕਿਸਤਾਨ ਮੈਚ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ।India Vs Pakistan: Pollywood congratulations indian Cricket team India Vs Pakistan: Pollywood congratulations indian Cricket team

India Vs Pakistan: Pollywood congratulations indian Cricket team

ਜਿਸਦੇ ਚੱਲਦੇ ਪੰਜਾਬੀ ਸਿਤਾਰੇ ਵੀ ਆਪਣੇ ਆਪਣੇ ਟੀ.ਵੀ ਸੈੱਟਸ ਨਾਲ ਜੁੜੇ ਹੋਏ ਸਨ। ਪੰਜਾਬੀ ਗਾਇਕ ਨਵਰਾਜ ਹੰਸ, ਪ੍ਰਭ ਗਿੱਲ, ਜੱਸੀ ਗਿੱਲ, ਬੱਬਲ ਰਾਏ ਨੇ ਵੀ ਇੰਸਟਾ ਸਟੋਰੀ ‘ਚ ਵੀਡੀਓ ਪਾ ਕੇ ਭਾਰਤੀ ਕ੍ਰਿਕੇਟ ਟੀਮ ਨੂੰ ਵਧਾਈ ਦਿੱਤੀ ਹੈ।

India Vs Pakistan: Pollywood congratulations indian Cricket team

ਪੰਜਾਬੀ ਦੇ ਨਾਮੀ ਗਾਇਕ ਗੁਰੂ ਰੰਧਾਵਾ ਮੈਚ ਦਾ ਅਨੰਦ ਲੈਣ ਲਈ ਮੈਨਚੇਸਟਰ ਦੇ ਸਟੇਡੀਅਮ ਹੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।

View this post on Instagram

 

It’s on ? IndvsPak

A post shared by Guru Randhawa (@gururandhawa) on Jun 16, 2019 at 4:08am PDT

ਹੋਰ ਵੇਖੋ:ਵੱਡੇ ਗਾਇਕਾਂ ਨੂੰ ਕਈ ਹਿੱਟ ਗੀਤ ਦੇਣ ਵਾਲੇ ਗੀਤਕਾਰ ਜਾਨੀ ਲੈ ਕੇ ਆ ਰਹੇ ਨੇ ਆਪਣੀ ਆਵਾਜ਼ ‘ਚ ਗਾਇਆ ਪਹਿਲਾ ਗੀਤ

ਇਸ ਮੈਚ ‘ਚ ਇੰਡੀਆ ਕ੍ਰਿਕੇਟ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਜਿੱਤ ਦੀ ਖੁਸ਼ੀ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਵੱਲੋਂ ਦੇਖਣ ਨੂੰ ਮਿਲੀ। ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਗੀਤ ਦੀ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Congratulations #TeamIndia on winning so convincingly against Pakistan.

As i already said Worldwide ye naara hain, WorldCup Humara hain !!

@indiancricketteam

@virat.kohli .’

 

 

View this post on Instagram

 

Congratulations #TeamIndia on winning so convincingly against Pakistan. As i already said Worldwide ye naara hain, WorldCup Humara hain !! @indiancricketteam @virat.kohli . . . #DalerMehndi #CWC19 #Bleedblue #CricketAnthem #WorldCup #Cricket #PangaNaLena #Music #KingofPop

A post shared by Dr. DalerMehndi (@dalersmehndi) on Jun 16, 2019 at 10:17pm PDT

ਉਨ੍ਹਾਂ ਆਪਣੀ ਪੋਸਟ ਦੇ ਰਾਹੀਂ ਇੰਡੀਆ ਕ੍ਰਿਕੇਟ ਟੀਮ ਨੂੰ ਪਾਕਿਸਤਾਨ ਨੂੰ ਹਰਾ ਕੇ ਹਾਸਿਲ ਕੀਤੀ ਜਿੱਤ ਉੱਤੇ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਟਾਰਸ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਇੰਡੀਅਨ ਕ੍ਰਿਕੇਟ ਟੀਮ ਨੂੰ ਵਧਾਈ ਦਿੱਤੀ ਹੈ।

Related Post