ਸੈਨਾ ਨੇ ਫੁੱਲਾਂ ਦੀ ਵਰਖਾ ਕਰਕੇ ਕੀਤੀ ਕੋਰੋਨਾ ਯੋਧਿਆਂ ਦੀ ਹੌਸਲਾ ਅਫਜ਼ਾਈ

By  Lajwinder kaur May 3rd 2020 06:27 PM -- Updated: May 3rd 2020 06:30 PM

ਕੋਰੋਨਾ ਵਾਇਰਸ ਅਜਿਹੀ ਮਹਾਂਮਾਰੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਆਪਣੀ ਚਪੇਟ ‘ਚ ਲਿਆ ਹੋਇਆ ਹੈ । ਸਾਰੇ ਦੇਸ਼ ਇਸ ਖਤਰਨਾਕ ਵਾਇਰਸ ਦੇ ਨਾਲ ਜੰਗ ਲੜ ਰਹੇ ਨੇ । ਅਜਿਹੇ ‘ਚ ਭਾਰਤ ਵੀ ਪੂਰੀ ਕੋਸ਼ਿਸ ਕਰ ਰਿਹਾ ਇਸ ਕੋਰੋਨਾ ਵਾਇਰਸ ਨੂੰ ਆਪਣੇ ਦੇਸ਼ ‘ਚੋਂ ਖਤਮ ਕਰਨ ਦੀ । ਜਿਸਦੇ ਚੱਲਦੇ ਡਾਕਟਰਸ, ਨਰਸਾਂ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ ਤੇ ਮੀਡੀਆ ਕਰਮੀ ਦਿਨ ਰਾਤ ਆਪਣੇ ਫ਼ਰਜ ਨੂੰ ਨਿਭਾ ਰਹੇ ਨੇ ।

 

#IndiaSalutesCoronaWarriors

Aerial Salute by #Airwarriors to #CoronaWarriors

IAF presented aerial salute to the #CovidWarriors over Civil Hospital, Shillong.

The Ho'ble Chief Minister of Meghalaya along with Doctors applauded the gesture.@CMO_Meghalaya @SpokespersonMoD pic.twitter.com/OOGqqemBHw

— Indian Air Force (@IAF_MCC) May 3, 2020

ਅੱਜ ਦੇ ਦਿਨ ਤਿੰਨੋਂ ਸੈਨਾਵਾਂ ਨੇ ਵੱਖਰੇ ਢੰਗ ਨਾਲ ਕੋਰੋਨਾ ਯੋਧਿਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ । ਜੀ ਹਾਂ ਹਵਾਈ ਜਹਾਜ਼ਾਂ ਦੇ ਰਾਹੀਂ ਸੈਨਾ ਨੇ ਇੰਡੀਆ ਦੇ ਉਨ੍ਹਾਂ ਸਾਰੇ ਹੀ ਹਸਪਤਾਲਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ । ਉਧਰ ਜਲ ਸੈਨਾ ਵੀ ਨੇ ਜਹਾਜ਼ ‘ਤੇ ਥੈਂਕ ਯੂ ਬਣਾ ਕੇ ਉਨ੍ਹਾਂ ਸਾਰੇ ਹੀ ਯੋਧਿਆਂ ਨੂੰ ਧੰਨਵਾਦ ਕੀਤਾ ਹੈ ਜੋ ਕੋਰੋਨਾ ਵਾਇਰਸ ਦੇ ਨਾਲ ਜੰਗ ਲੜ ਰਹੇ ਨੇ ।

#IndiaSalutesCoronaWarriors #ArmedForcesSaluteCoronaWarriors

INS Jalashwa of ENC on a surveillance mission in ay of Bengal saluting the Corona Warriors including Doctors, Nurses, health workers, sanitation staff & police ho have been relentlessly fighting against COVID pandemic pic.twitter.com/nkSomwVZMK

— Defence PRO Visakhapatnam (@PRO_Vizag) May 3, 2020

ਆਸਮਾਨ ਤੋਂ ਫੁੱਲਾਂ ਦੀ ਵਰਖਾ ਵਾਲਾ ਇਹ ਨਜ਼ਾਰਾ ਇੰਨਾ ਸ਼ਾਨਦਾਰ ਸੀ ਕਿ ਲੋਕੀਂ ਇਸ ਨੂੰ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾਏ । ਜਿਸਦੇ ਚੱਲਦੇ ਟਵਿੱਟਰ ‘ਤੇ #IndiaSalutesCoronaWarriors ਟਰੈਂਡ ਕਰ ਰਿਹਾ ਹੈ ।

 

 

Related Post