14 ਫਰਵਰੀ ਨੂੰ 'Valentine' ਦੀ ਬਜਾਏ 'Cow Hug Day' ਮਨਾਉਣ ਦਾ ਐਲਾਨ, ਕੇਂਦਰ ਸਰਕਾਰ ਦੀ ਅਪੀਲ 'ਤੇ ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

By  Pushp Raj February 9th 2023 06:20 PM -- Updated: February 9th 2023 06:21 PM

Valentine or Cow Hug Day: ਭਾਰਤ ਸਰਕਾਰ ਦੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਨੇ ਦੇਸ਼ ਵਾਸੀਆਂ ਨੂੰ 14 ਫਰਵਰੀ ਨੂੰ 'Cow Hug Day' ਮਨਾਉਣ ਦੀ ਅਪੀਲ ਕੀਤੀ ਹੈ। 'ਵੈਲੇਨਟਾਈਨ ਡੇ' ਪੂਰੀ ਦੁਨੀਆ 'ਚ 14 ਫਰਵਰੀ ਨੂੰ ਹੀ ਮਨਾਇਆ ਜਾਂਦਾ ਹੈ। ਬੋਰਡ ਦੀ ਅਪੀਲ ਮੁਤਾਬਕ ਹੁਣ ਇਸ ਦਿਨ 'Cow Hug Day' ਯਾਨੀ ਕਿ ਗਾਂ ਨੂੰ ਜੱਫੀ ਪਾਉਣਾ ਹੈ।

image source: Twitter

ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਪੀਲ

ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਪਸ਼ੂ ਕਲਿਆਣ ਬੋਰਡ ਵੱਲੋਂ ਕੀਤੀ ਗਈ ਇਸ ਅਪੀਲ ਵਿੱਚ ਕਿਹਾ ਗਿਆ ਹੈ, “ਅਸੀਂ ਸਾਰੇ ਜਾਣਦੇ ਹਾਂ ਕਿ ਗਾਂ ਭਾਰਤੀ ਸੰਸਕ੍ਰਿਤੀ ਅਤੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਜੋ ਸਾਡੇ ਜੀਵਨ ਅਤੇ ਪਸ਼ੂ ਧਨ ਨੂੰ ਕਾਇਮ ਰੱਖਦੀ ਹੈ ਤੇ ਜੈਵ ਵਿਭਿੰਨਤਾ ਨੂੰ ਦਰਸਾਉਂਦੀ ਹੈ। ਇਸ ਨੂੰ ਕਾਮਧੇਨੂ ਅਤੇ ਗੌਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਕਿਉਂਕਿ ਗਾਂ ਇੱਕ ਮਾਂ ਵਾਂਗ ਆਪਣਾ ਸਾਰਾ ਪੋਸ਼ਕ ਤੱਤ ਮਨੁੱਖਤਾ ਲਈ ਦਾਨ ਕਰ ਦਿੰਦੀ ਹੈ। "

ਅਪੀਲ ਵਿੱਚ ਹੋਰ ਕੀ ਹੈ?

ਅਪੀਲ ਵਿੱਚ ਅੱਗੇ ਕਿਹਾ ਗਿਆ ਹੈ, “ਪੱਛਮੀ ਸੰਸਕ੍ਰਿਤੀ ਦੀ ਤਰੱਕੀ ਕਾਰਨ ਸਾਡੀਆਂ ਵੈਦਿਕ ਪਰੰਪਰਾਵਾਂ ਲਗਭਗ ਖ਼ਤਮ ਹੋਣ ਦੀ ਕਗਾਰ 'ਤੇ ਹਨ। ਪੱਛਮੀ ਸੱਭਿਅਤਾ ਦੀ ਚਮਕ-ਦਮਕ ਨੇ ਸਾਡੇ ਪਦਾਰਥਕ ਸੱਭਿਆਚਾਰ ਅਤੇ ਵਿਰਸੇ ਨੂੰ ਵਿਸਾਰ ਦਿੱਤਾ ਹੈ। ਗਾਂ ਦੇ ਬੇਅੰਤ ਲਾਭਾਂ ਨੂੰ ਦੇਖਦੇ ਹੋਏ, ਗਾਂ ਨੂੰ ਗਲੇ ਲਗਾਉਣ ਨਾਲ ਭਾਵਨਾਤਮਕ ਖੁਸ਼ਹਾਲੀ ਆਵੇਗੀ, ਵਿਅਕਤੀਗਤ ਅਤੇ ਸਮੂਹਿਕ ਖੁਸ਼ੀ ਵਿੱਚ ਵਾਧਾ ਹੋਵੇਗਾ। ਇਸ ਲਈ, ਗਊਮਾਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਗਊ ਪ੍ਰੇਮੀ 14 ਫਰਵਰੀ ਨੂੰ 'Cow Hug Day' ਮਨਾ ਸਕਦੇ ਹਨ ਅਤੇ ਜੀਵਨ ਨੂੰ ਖੁਸ਼ਹਾਲ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਬਣਾ ਸਕਦੇ ਹਨ।",

image source: Twitter

ਕੀ ਹੈ ਐਨੀਮਲ ਵੈਲਫੇਅਰ ਬੋਰਡ ?

ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਭਾਰਤ ਸਰਕਾਰ ਦੀ ਇੱਕ ਸੰਵਿਧਾਨਕ ਸੰਸਥਾ ਹੈ, ਜਿਸ ਦੀ ਸਥਾਪਨਾ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ, 1960 (ਪੀਸੀਏ ਐਕਟ) ਦੇ ਤਹਿਤ ਕੀਤੀ ਗਈ ਹੈ। ਇਹ ਸੰਸਥਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਪਸ਼ੂਆਂ ਦੀ ਭਲਾਈ ਨਾਲ ਸਬੰਧਤ ਮਾਮਲਿਆਂ ਵਿੱਚ ਸਲਾਹ ਦੇਣ ਦਾ ਕੰਮ ਕਰਦੀ ਹੈ। ਜੇਕਰ ਸਿੱਧੇ ਤੌਰ 'ਤੇ ਸਮਝਿਆ ਜਾਵੇ ਤਾਂ ਇਹ ਦੱਸਣ ਦਾ ਕੰਮ ਕਰਦਾ ਹੈ ਕਿ ਜਾਨਵਰਾਂ ਦੀ ਭਲਾਈ ਕੀ ਹੈ। ਇਹ ਸੰਸਥਾ ਪੀਸੀਏ ਐਕਟ ਨੂੰ ਲਾਗੂ ਕਰਨ ਅਤੇ ਇਸ ਐਕਟ ਅਧੀਨ ਬਣਾਏ ਨਿਯਮਾਂ ਨਾਲ ਸਬੰਧਤ ਮਾਮਲਿਆਂ ਨਾਲ ਵੀ ਨਜਿੱਠਦੀ ਹੈ।

image source: Twitter

ਹੋਰ ਪੜ੍ਹੋ: Watch video: ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਮਾਨ ਸਾਹਿਬ ਅੱਗੇ ਸ਼ਰਮ ਨਾਲ ਲਾਲ ਹੋਏ ਗੁਰੂ

ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

ਵੱਡੀ ਗਿਣਤੀ 'ਚ ਜਿੱਥੇ ਪਸ਼ੂ ਪਾਲਕ ਤੇ ਗਾਂ ਦੀ ਸੇਵਾ ਕਰਨ ਵਾਲੀ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ, ਉੱਥੇ ਹੀ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਸੜਕਾਂ 'ਤੇ ਘੁੰਮਣ ਵਾਲੇ ਅਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦਿੰਦੀ। ਉਹ ਧਰਮ ਦੇ ਨਾਂਅ 'ਤੇ ਆਪਣੀ ਸੰਸਕ੍ਰਿਤੀ ਤੇ ਰਵਾਇਤਾਂ ਨੂੰ ਬਚਾਉਣ ਦੀ ਬਜਾਏ ਉਸ ਦਾ ਮਜ਼ਾਕ ਉਡਾਣ ਦਾ ਕੰਮ ਕਰ ਰਹੀ ਹੈ।

Related Post