Watch video: ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਮਾਨ ਸਾਹਿਬ ਅੱਗੇ ਸ਼ਰਮ ਨਾਲ ਲਾਲ ਹੋਏ ਗੁਰੂ
Watch video: ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਗੁਰੂ ਰੰਧਾਵਾ ਦਾ ਉਡਾਇਆ ਮਜ਼ਾਕ, ਮਾਨ ਸਾਹਿਬ ਅੱਗੇ ਸ਼ਰਮ ਨਾਲ ਲਾਲ ਹੋਏ ਗੁਰੂ
The Kapil Sharma Show: ਕਾਮੇਡੀਅਨ ਕਪਿਲ ਸ਼ਰਮਾ (Kapil Sharma) ਹਾਲ ਹੀ ਵਿੱਚ ਆਪਣੇ ਨਵੇਂ ਗੀਤ 'Alone' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਗੀਤ ਦੇ ਵਿੱਚ ਉਹ ਗੁਰੂੰ ਰੰਧਾਵਾ ਨਾਲ ਸਾਂਝੇਦਾਰੀ ਕਰਦੇ ਹੋਏ ਨਜ਼ਰ ਆ ਗਏ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਗੁਰਦਾਸ ਮਾਨ ਤੇ ਗੁਰੂ ਰੰਧਾਵਾ ਵੀ ਪਹੁੰਚੇ ਜਿੱਥੇ ਕਪਿਲ ਉਨ੍ਹਾਂ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ।
Image Source : Instagram
'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਬਾਲੀਵੁੱਡ ਦੇ ਨਾਲ-ਨਾਲ ਹੁਣ ਪੰਜਾਬੀ ਸਿਤਾਰਿਆਂ ਦੀ ਮਹਫਿਲ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਰਿਐਲਿਟੀ ਸ਼ੋਅ ਨੂੰ ਨਾਂ ਮਹਿਜ਼ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਬੈਠੇ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਵਾਰ ਦਰਸ਼ਕ ਇਸ ਸ਼ੋਅ ਵਿੱਚ ਕਪਿਲ ਸ਼ਰਮਾ ਦੇ ਨਾਲ ਗੁਰਦਾਸ ਮਾਨ ਅਤੇ ਗੁਰੂ ਰੰਧਾਵਾ ਨੂੰ ਮਸਤੀ ਕਰਦੇ ਹੋਏ ਦੇਖਾਂਗੇ। ਕਪਿਲ ਸ਼ਰਮਾ ਆਪਣੇ ਮਜ਼ਾਕਿਆ ਅੰਦਾਜ਼ ਵਿੱਚ ਗੁਰੂ ਰੰਧਾਵਾ ਨਾਲ ਕਲੋਲਾਂ ਕਰਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਕਪਿਲ ਦੇ ਨਵੇਂ ਗੀਤ ਦੀ ਅਦਾਕਾਰਾ ਯੋਗਿਤਾ ਬਿਹਾਨੀ ਵੀ ਨਜ਼ਰ ਆਵੇਗੀ।
Image Source : Instagram
ਦਰਅਸਲ, ਸੋਨੀ ਟੀਵੀ ਵੱਲੋਂ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਕਪਿਲ ਕਹਿੰਦੇ ਹਨ, 'ਮੈਂ ਗੁਰੂ ਨੂੰ ਕਈ ਥਾਵਾਂ 'ਤੇ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਮਾਨ ਸਾਬ੍ਹ ਮੇਰੀ ਪ੍ਰੇਰਨਾ ਹਨ। ਪਰ ਜੇਕਰ ਤੁਸੀਂ ਉਸਦਾ ਗੀਤ ਦੇਖੋਗੇ ਤਾਂ 3 ਮਿੰਟ ਦੇ ਗੀਤ ਵਿੱਚ 12 ਕੁੜੀਆਂ ਨਜ਼ਰ ਆਉਣਗੀਆਂ ਅਤੇ ਮਾਨ ਸਾਬ੍ਹ ਦੇ 12 ਮਿੰਟ ਦੇ ਗੀਤ ਵਿੱਚ 2 ਕੁੜੀਆਂ ਵੀ ਨਜ਼ਰ ਨਹੀਂ ਆਉਂਦੀਆਂ। ਇਸ ਤੋਂ ਬਾਅਦ ਕੀ ਹੋਇਆ ਇਹ ਜਾਨਣ ਲਈ ਤੁਹਾਨੂੰ ਸ਼ੋਅ ਦਾ ਇਹ ਪੂਰਾ ਐਪੀਸੋਡ ਦੇਖਣਾ ਪਵੇਗਾ।
ਇਸ ਦੌਰਾਨ ਕੀਕੂ ਸ਼ਾਰਦਾ ਵੀ ਗੁਰੂ ਰੰਧਾਵਾ ਨੂੰ ਟਿੱਚਰਾਂ ਕਰਦੇ ਤੇ ਉਨ੍ਹਾਂ ਨਾਲ ਮਸਤੀ ਕਰਦੇ ਹੋਏ ਨਜ਼ਰ ਆਏ। ਵੀਡੀਓ ਵਿੱਚ ਉਨ੍ਹਾਂ ਦੀ ਮਸਤੀ ਦੇਖ ਪ੍ਰਸ਼ੰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਰਹੇ ਹਨ। ਦਰਸ਼ਕ ਇਸ ਐਪੀਸੋਡ ਵਿੱਚ ਮਾਨ ਸਾਹਿਬ, ਗੁਰੂ ਰੰਧਾਵਾ ਤੇ ਕਪਿਲ ਦੇ ਮਸਤੀ ਭਰੇ ਅੰਦਾਜ਼ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
Image Source : Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਕਪਿਲ ਸ਼ਰਮਾ ਦਾ ਗੁਰੂ ਰੰਧਾਵਾ ਨਾਲ ਗੀਤ ਅਲੋਨ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਰਾਹੀਂ ਦੋਵੇਂ ਕਲਾਕਾਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
