Watch video: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦਾ ਗੀਤ 'ALONE' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
Watch video: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦਾ ਗੀਤ 'ALONE' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
Kapil Sharma, Guru Randhawa song 'Alone' : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਕਾਮੇਡੀ ਤੋਂ ਬਾਅਦ ਗਾਇਕੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਟੀਵੀ ਸ਼ੋਅ ਅਤੇ ਫਿਲਮਾਂ 'ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਕਪਿਲ ਸ਼ਰਮਾ ਪਹਿਲੀ ਵਾਰ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਦਾ ਬਹੁਤ ਉਡੀਕਿਆ ਜਾਣ ਵਾਲਾ ਗੀਤ 'Alone' ਰਿਲੀਜ਼ ਹੋ ਚੁੱਕਾ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਪਿਆਰ ਦੇ ਰਹੇ ਹਨ।
Image Source : Instagram
ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਗੀਤ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਦੋਵੇਂ ਕਲਾਕਾਰ ALONE ਟਾਈਟਲ ਹੇਠ ਇੱਕਠੇ ਇਹ ਗੀਤ ਲੈ ਕੇ ਦਰਸ਼ਕਾਂ ਨਾਲ ਰੁਬਰੂ ਹੋਏ ਹਨ।
image source: YouTube
ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਵਿੱਚ ਕਪਿਲ ਤੇ ਗੁਰੂ ਰੰਧਾਵਾ ਦੋ ਸਿੰਗਲ ਮੁੰਡਿਆਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਗੁਰੂ ਰੰਧਾਵਾ ਤੇ ਕਪਿਲ ਦੋਵੇਂ ਹੀ ਬੇਹੱਦ ਡੈਸ਼ਿੰਗ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਵਿੱਚ ਦੋਹਾਂ ਨਾਲ ਅਦਾਕਾਰਾ ਯੋਗਿਤਾ ਭਿਆਨੀ ਵੀ ਨਜ਼ਰ ਆ ਰਹੀ ਹੈ।
ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਨੇ ਗਾਇਆ ਹੈ। ਇਸ ਗੀਤ ਦੇ ਬੋਲ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਸੰਨਜੌਏ ਨੇ ਦਿੱਤਾ। ਇਸ ਗੀਤ ਦੇ ਵੀਡੀਓ ਦੀ ਡਾਇਰੈਕਸ਼ਨ ਗਿਫਟੀ ਨੇ ਕੀਤਾ ਹੈ। ਇਹ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
Image Source : Instagram
ਰਿਲੀਜ਼ ਹੋਣ ਤੋਂ ਬਾਅਦ ਮਹਿਜ਼ ਕੁਝ ਹੀ ਦੇਰ ਵਿੱਚ ਇਸ ਗੀਤ ਨੂੰ ਵੱਡੀ ਗਿਣਤੀ 'ਚ ਲੋਕ ਦੇਖ ਚੁੱਕੇ ਹਨ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਦਰਸ਼ਕਾਂ ਨੂੰ ਇਸ ਗੀਤ ਦੇ ਬੋਲ ਦੇ ਨਾਲ-ਨਾਲ ਵੀਡੀਓ ਵੀ ਬਹੁਤ ਪਸੰਦ ਆ ਰਹੀ ਹੈ। ਵੱਡੀ ਗਿਣਤੀ 'ਚ ਫੈਨਜ਼ ਗੁਰੂ ਰੰਧਾਵਾ ਦੀ ਅਦਾਕਾਰੀ ਤੇ ਕਪਿਲ ਦੀ ਗਾਇਕੀ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
