ਭਾਰਤੀ ਮੂਲ ਦੀ ਬੱਚੀ ਕਿਆਰਾ ਕੌਰ ਨੇ ਬਣਾਇਆ ਰਿਕਾਰਡ, 105 ਮਿੰਟ ‘ਚ ਪੜ੍ਹੀਆਂ 36 ਕਿਤਾਬਾਂ
ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੇ ਪੈਰ ਪਾਲਣੇ ‘ਚ ਹੀ ਦਿਖਾਈ ਦੇਣ ਲੱਗ ਪੈਂਦੇ ਹਨ । ਅਜਿਹਾ ਹੀ ਕੁਝ ਸਾਬਿਤ ਕਰ ਦਿਖਾਇਆ ਹੈ ਬੇਬੀ ਕਿਆਰਾ ਕੌਰ ਨੇ । ਜੀ ਹਾਂ ਉਸ ਦੀ ਉਮਰ ਭਾਵੇਂ ਪੰਜ ਸਾਲ ਦੀ ਹੈ, ਪਰ ਉੇਸ ਨੇ ਜੋ ਕਰ ਵਿਖਾਇਆ ਹੈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।ਲੰਡਨ ਦੀ ਜੰਮਪਲ ਅਤੇ ਜੱਦੀ ਤੌਰ ‘ਤੇ ਚੇਨਈ ਦੇ ਰਹਿਣ ਵਾਲੇ ਮਾਪਿਆਂ ਦੇ ਘਰ ਜੰਮੀ ਬੇਬੀ ਕਿਆਰਾ ਕੌਰ ਨੇ 105 ਮਿੰਟ ‘ਚ 36 ਕਿਤਾਬਾਂ ਨੌਨ ਸਟੌਪ ਪੜ੍ਹਨ ਕਰਕੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਹਾਸਿਲ ਕੀਤੀ ਹੈ ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਗੁਲਮਰਗ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਮਾਂ ਅੰਮ੍ਰਿਤਾ ਸਿੰਘ ਨਾਲ ਕੀਤੀ ਖੂਬ ਮਸਤੀ

ਇਸੇ ਉਪਲਬਧੀ ਸਦਕਾ ਉਸ ਦਾ ਨਾਮ ਲੰਡਨ ‘ਚ ਵਰਲਡ ਬੁੱਕ ਆਫ਼ ਰਿਕਾਰਡ ‘ਚ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਨਾਮ ਦਰਜ ਕਰਵਾਇਆ ਹੈ । ਕਿਆਰਾ ਕੌਰ ਨੇ ਚਾਰ ਸਾਲ ਦੀ ਉਮਰ ‘ਚ 105 ਮਿੰਟ ‘ਚ 36 ਕਿਤਾਬਾਂ ਪੜ੍ਹਨ ਦੀ ਯੋਗਤਾ ਹਾਸਿਲ ਕੀਤੀ ਹੈ । ਕਿਆਰਾ ਕੌਰ ਨੂੰ ਪੜ੍ਹਨ ਦਾ ਏਨਾਂ ਜ਼ਿਆਦਾ ਸ਼ੌਕ ਹੈ ਕਿ ਉਸਨੇ ਬੀਤੇ ਸਾਲ ਦੋ ਸੌ ਦੇ ਕਰੀਬ ਕਿਤਾਬਾਂ ਪੜੀਆਂ ਹਨ ।

ਕਿਆਰਾ ਕੌਰ ਨੂੰ ਪੜ੍ਹਨ ਦੀ ਚੇਟਕ ਆਪਣੇ ਦਾਦਾ ਜੀ ਲੈਫਟੀਨੈਂਟ ਕਰਨਲ ਐੱਮ ਪੀ ਸਿੰਘ ਤੋਂ ਲੱਗੀ ਕਿਉਂਕਿ ਉਹ ਕਈ ਕਈ ਘੰਟੇ ਕਿਆਰਾ ਤੋਂ ਵਾਟਸਐਪ ਕਾਲ ‘ਤੇ ਉਸ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਸਨ । ਇਹੀ ਕਾਰਨ ਹੈ ਕਿਆਰਾ ਦੀ ਪਰਵਰਿਸ਼ ‘ਤੇ ਉਨ੍ਹਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ । ਕਿਆਰਾ ਦੀ ਇਸ ਉਪਲਬਧੀ ਦੇ ਲਈ ਉਸ ਦੇ ਮਾਪੇ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੂੰ ਕਿਆਰਾ ਤੋਂ ਕਈ ਉਮੀਦਾਂ ਹਨ । ਕਿਆਰਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਆਰਾ ਤੋਂ ਕਾਫੀ ਉਮੀਦਾਂ ਹਨ ਅਤੇ ਉਹ ਚਾਹੁੰਦੇ ਹਨ ਕਿ ਕਿਆਰਾ ਦੀ ਪੜ੍ਹਨ ਦੀ ਆਦਤ ਇਸੇ ਤਰ੍ਹਾਂ ਬਣੀ ਰਹੇ’।