ਭਾਰਤੀ ਮੂਲ ਦੀ ਬੱਚੀ ਕਿਆਰਾ ਕੌਰ ਨੇ ਬਣਾਇਆ ਰਿਕਾਰਡ, 105 ਮਿੰਟ ‘ਚ ਪੜ੍ਹੀਆਂ 36 ਕਿਤਾਬਾਂ

written by Shaminder | April 13, 2021

ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਦੇ ਪੈਰ ਪਾਲਣੇ ‘ਚ ਹੀ ਦਿਖਾਈ ਦੇਣ ਲੱਗ ਪੈਂਦੇ ਹਨ । ਅਜਿਹਾ ਹੀ ਕੁਝ ਸਾਬਿਤ ਕਰ ਦਿਖਾਇਆ ਹੈ ਬੇਬੀ ਕਿਆਰਾ ਕੌਰ ਨੇ । ਜੀ ਹਾਂ ਉਸ ਦੀ ਉਮਰ ਭਾਵੇਂ ਪੰਜ ਸਾਲ ਦੀ ਹੈ, ਪਰ ਉੇਸ ਨੇ ਜੋ ਕਰ ਵਿਖਾਇਆ ਹੈ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।ਲੰਡਨ ਦੀ ਜੰਮਪਲ ਅਤੇ ਜੱਦੀ ਤੌਰ ‘ਤੇ ਚੇਨਈ ਦੇ ਰਹਿਣ ਵਾਲੇ ਮਾਪਿਆਂ ਦੇ ਘਰ ਜੰਮੀ ਬੇਬੀ ਕਿਆਰਾ ਕੌਰ ਨੇ  105 ਮਿੰਟ ‘ਚ 36 ਕਿਤਾਬਾਂ ਨੌਨ ਸਟੌਪ ਪੜ੍ਹਨ ਕਰਕੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਹਾਸਿਲ ਕੀਤੀ ਹੈ ।

baby Kiyara

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਗੁਲਮਰਗ ‘ਚ ਛੁੱਟੀਆਂ ਦਾ ਲੈ ਰਹੀ ਅਨੰਦ, ਮਾਂ ਅੰਮ੍ਰਿਤਾ ਸਿੰਘ ਨਾਲ ਕੀਤੀ ਖੂਬ ਮਸਤੀ

kiara

ਇਸੇ ਉਪਲਬਧੀ ਸਦਕਾ ਉਸ ਦਾ ਨਾਮ ਲੰਡਨ ‘ਚ ਵਰਲਡ ਬੁੱਕ ਆਫ਼ ਰਿਕਾਰਡ ‘ਚ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ‘ਚ ਨਾਮ ਦਰਜ ਕਰਵਾਇਆ ਹੈ । ਕਿਆਰਾ ਕੌਰ ਨੇ ਚਾਰ ਸਾਲ ਦੀ ਉਮਰ ‘ਚ 105 ਮਿੰਟ ‘ਚ 36 ਕਿਤਾਬਾਂ ਪੜ੍ਹਨ ਦੀ ਯੋਗਤਾ ਹਾਸਿਲ ਕੀਤੀ ਹੈ । ਕਿਆਰਾ ਕੌਰ ਨੂੰ ਪੜ੍ਹਨ ਦਾ ਏਨਾਂ ਜ਼ਿਆਦਾ ਸ਼ੌਕ ਹੈ ਕਿ ਉਸਨੇ ਬੀਤੇ ਸਾਲ ਦੋ ਸੌ ਦੇ ਕਰੀਬ ਕਿਤਾਬਾਂ ਪੜੀਆਂ ਹਨ ।

Baby Kiara kaur

ਕਿਆਰਾ ਕੌਰ ਨੂੰ ਪੜ੍ਹਨ ਦੀ ਚੇਟਕ ਆਪਣੇ ਦਾਦਾ ਜੀ ਲੈਫਟੀਨੈਂਟ ਕਰਨਲ ਐੱਮ ਪੀ ਸਿੰਘ ਤੋਂ ਲੱਗੀ ਕਿਉਂਕਿ ਉਹ ਕਈ ਕਈ ਘੰਟੇ ਕਿਆਰਾ ਤੋਂ ਵਾਟਸਐਪ ਕਾਲ ‘ਤੇ ਉਸ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਸਨ । ਇਹੀ ਕਾਰਨ ਹੈ ਕਿਆਰਾ ਦੀ ਪਰਵਰਿਸ਼ ‘ਤੇ ਉਨ੍ਹਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ । ਕਿਆਰਾ ਦੀ ਇਸ ਉਪਲਬਧੀ ਦੇ ਲਈ ਉਸ ਦੇ ਮਾਪੇ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੂੰ ਕਿਆਰਾ ਤੋਂ ਕਈ ਉਮੀਦਾਂ ਹਨ । ਕਿਆਰਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਆਰਾ ਤੋਂ ਕਾਫੀ ਉਮੀਦਾਂ ਹਨ ਅਤੇ ਉਹ ਚਾਹੁੰਦੇ ਹਨ ਕਿ ਕਿਆਰਾ ਦੀ ਪੜ੍ਹਨ ਦੀ ਆਦਤ ਇਸੇ ਤਰ੍ਹਾਂ ਬਣੀ ਰਹੇ’।

 

0 Comments
0

You may also like