ਪਹਿਲਵਾਨ ਗੀਤਾ ਫੋਗਾਟ ਨੇ ਦਿੱਤਾ ਪੁੱਤਰ ਨੂੰ ਜਨਮ, ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਦਿੱਤੀ ਵਧਾਈ
ਇੰਡੀਅਨ ਰੈਸਲਰ ਗੀਤਾ ਫੋਗਾਟ ਦਾ ਘਰ ਛੋਟੇ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ। ਜੀ ਹਾਂ ਪਹਿਲਵਾਨ ਗੀਤਾ ਫੋਗਾਟ ਮਾਂ ਬਣ ਗਈ ਹੈ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਗੀਤਾ ਫੋਗਾਟ ਨੇ ਆਪਣੀ ਖ਼ੁਸ਼ੀ ਫੈਨਜ਼ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹੈਲੋ ਬੁਆਏ, ਇਸ ਸੰਸਾਰ ‘ਚ ਤੁਹਾਡਾ ਸਵਾਗਤ ਹੈ..ਅਸੀਂ ਪਿਆਰ ‘ਚ ਹਾਂ...ਕ੍ਰਿਪਾ ਕਰਕੇ ਸਾਡੇ ਪੁੱਤਰ ਨੂੰ ਬਹੁਤ ਪਿਆਰ ਤੇ ਆਸ਼ੀਰਵਾਦ ਦਿਓ...ਸਾਡੇ ਬੇਟੇ ਨੇ ਸਾਡੀ ਜ਼ਿੰਦਗੀ ਨੂੰ ਸੰਪੂਰਨ ਬਣਾਇਆ ਹੈ..ਆਪਣੇ ਬੱਚੇ ਦੇ ਜਨਮ ਦੀ ਭਾਵਨਾ ਨੂੰ ਸ਼ਬਦਾਂ ਦੇ ਰਾਹੀਂ ਜ਼ਾਹਿਰ ਨਹੀਂ ਕੀਤਾ ਜਾ ਸਕਦਾ ਹੈ...’।
View this post on Instagram
ਹੋਰ ਵੇਖੋ:ਗੁਰਜੈਜ਼ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘ਡ੍ਰੀਮਜ਼’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ 'ਚ, ਦੇਖੋ ਵੀਡੀਓ
ਇਸ ਤਸਵੀਰ ਚ ਗੀਤਾ ਫੋਗਾਟ ਆਪਣੇ ਨਵਜੰਮੇ ਬੇਟੇ ਤੇ ਲਾਈਫ ਪਾਟਨਰ ਪਵਨ ਕੁਮਾਰ ਦੇ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਜਿਵੇਂ ਦਿਲਜੋਤ, ਹਿਨਾ ਖ਼ਾਨ, ਕਰਨ ਵਾਹੀ, ਕਰਨਵੀਰ ਬੋਹਰਾ, ਸਾਨੀਆ ਨੇਹਵਾਲ ਤੇ ਕਈ ਹੋਰ ਟੀਵੀ ਜਗਤ ਤੇ ਖਿਡਾਰੀਆਂ ਨੇ ਕਮੈਂਟਸ ਕਰਕੇ ਵਧਾਈਆਂ ਦਿੱਤੀਆਂ ਹਨ।


ਗੀਤਾ ਫੋਗਾਟ ਤੇ ਪਹਿਲਵਾਨ ਪਵਨ ਕੁਮਾਰ ਨੇ ਸਾਲ 2016 ‘ਚ ਵਿਆਹ ਕਰਵਾ ਲਿਆ ਸੀ। ਦੱਸ ਦਈਏ ਗੀਤਾ ਫੋਗਾਟ ਨੇ ਰਾਸ਼ਟਰੀ ਮੰਡਲ ਖੇਡਾਂ 2010 ‘ਚ ਭਾਰਤ ਨੂੰ ਮਹਿਲਾ ਵਰਗ ‘ਚ ਕੁਸ਼ਤੀ ‘ਚ ਪਹਿਲਾ ਸੋਨ ਤਮਗਾ ਦਿਵਾਇਆ ਸੀ। ਗੀਤਾ ਫੋਗਾਟ ਦੇ ਪਿਤਾ ਮਹਾਂਵੀਰ ਫੋਗਾਟ ਦੀ ਜ਼ਿੰਦਗੀ ਉੱਤੇ ਹਿੰਦੀ ਫ਼ਿਲਮ ਵੀ ਬਣ ਚੁੱਕੀ ਹੈ। ਦੰਗਲ ਟਾਈਟਲ ਹੇਠ ਆਈ ਇਸ ਫ਼ਿਲਮ ‘ਚ ਮਹਾਂਵੀਰ ਫੋਗਾਟ ਦਾ ਕਿਰਦਾਰ ਆਮਿਰ ਖ਼ਾਨ ਵੱਲੋਂ ਨਿਭਾਇਆ ਗਿਆ ਸੀ।