ਧਰਮੇਂਦਰ ਪ੍ਰਤਾਪ ਸਿੰਘ ਦੀ ਲੰਬਾਈ ਬਣੀ ਉਸ ਲਈ ਮੁਸੀਬਤ, ਨਹੀਂ ਮਿਲ ਰਹੀ ਵਿਆਹ ਲਈ ਕੁੜੀ

By  Rupinder Kaler November 7th 2020 03:49 PM

ਧਰਮੇਂਦਰ ਪ੍ਰਤਾਪ ਸਿੰਘ ਨਾਂਅ ਦੇ ਇੱਕ ਸ਼ਖਸ ਲਈ ਉਸ ਦੀ ਲੰਬਾਈ ਮੁਸੀਬਤ ਬਣ ਗਈ ਹੈ । ਦੇਸ਼ ਦੇ ਸਭ ਤੋਂ ਲੰਬੇ ਆਦਮੀ ਹੋਣ ਕਰਕੇ ਧਰਮੇਂਦਰ ਗਿਨੀਜ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕਿਆ ਹੈ । ਪਰ ਹੁਣ ਉਸਦੀ ਲੰਬਾਈ ਉਸ ਲਈ ਮੁਸੀਬਤ ਬਣ ਗਈ ਹੈ ਕਿਉਂਕਿ ਉਸ ਨੂੰ ਵਿਆਹ ਲਈ ਏਨੀਂ ਲੰਮੀ ਕੁੜੀ ਨਹੀਂ ਮਿਲ ਰਹੀ ।

tweet

ਹੋਰ ਪੜ੍ਹੋ :

ਕਰੀਨਾ ਕਪੂਰ ਨੇ ਕਿਹਾ ਜੇ ਦੇਰ ਨਾਲ ਘਰ ਆਈਏ ਤਾਂ ਕਰਦੇ ਹਨ ਸ਼ੱਕ ! ਵੀਡੀਓ ਵਾਇਰਲ

ਸਿੱਧੂ ਮੂਸੇਵਾਲਾ ਅਤੇ ਗੁਲਾਬ ਸਿੱਧੂ ਦਾ ਨਵਾਂ ਗੀਤ ਹੋਇਆ ਰਿਲੀਜ਼

india

ਇਸ ਗੱਲ ਦਾ ਖੁਲਾਸਾ ਧਰਮੇਂਦਰ ਨੇ ਖੁਦ ਕੀਤਾ ਹੈ । ਧਰਮੇਂਦਰ ਦੀ ਉਮਰ 45 ਸਾਲ ਹੈ । ਧਰਮੇਂਦਰ ਯੂਪੀ ਦੇ ਪ੍ਰਤਾਪਗੜ ਦੇ ਰਹਿਣ ਵਾਲੇ ਹਨ । 2 ਸਾਲ ਪਹਿਲਾ ਧਰਮੇਂਦਰ ਦਾ ਹਿੱਪ ਰਿਪਲੇਸਮੈਂਟ ਵੀ ਹੋਇਆ ਸੀ । ਲੰਬਾਈ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਾਫੀ ਦਿੱਕਤ ਪੇਸ਼ ਆਈ ਸੀ, ਪਰ ਹੁਣ ਉਹ ਬਿਲਕੁਲ ਠੀਕ ਹੈ ।

dharmendra partap singh

ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮੇਂਦਰ ਦੀ ਲੰਬਾਈ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ । ਧਰਮੇਂਦਰ ਜਿੱਥੋਂ ਗੁਜ਼ਰਦਾ ਹੈ ਉੱਥੇ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁੱਟ ਜਾਂਦੀ ਹੈ । ਕੁਝ ਲੋਕ ਤਾਂ ਉਸ ਨਾਲ ਫੋਟੋਆਂ ਵੀ ਖਿਚਵਾਉਂਦੇ ਹਨ ।

Related Post