ਇੰਟਰਨੈਸ਼ਨਲ ਖਿਡਾਰੀ ‘Kell Brook’ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਕੀਤਾ ਟਵੀਟ, ਇੰਗਲੈਂਡ ਦੇ ਨਾਮੀ ਬਾਕਸਰ ਨੇ ਕਿਸਾਨਾਂ ਦੇ ਲਈ ਮੰਗਿਆ ਇਨਸਾਫ਼

By  Lajwinder kaur January 31st 2021 06:13 PM

ਕੇਂਦਰ ਸਰਕਾਰ ਜੋ ਕਿ ਕਿਸਾਨਾਂ ਦੇ ਨਾਲ ਪੂਰਾ ਧੱਕਾ ਕਰ ਰਹੀ ਹੈ । ਕਿਸਾਨਾਂ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਦੇ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ । ਇੰਗਲੈਂਡ ਦੇ ਨਾਮੀ ਬਾਕਸਰ Kell Brook ਸੁਰਖੀਆਂ ‘ਚ ਆ ਗਏ ਨੇ । ਉਨ੍ਹਾਂ ਨੇ ਆਪਣੀ ਆਵਾਜ਼ ਇੰਡੀਆ ਦੇ ਕਿਸਾਨਾਂ ਲਈ ਚੁੱਕੀ ਹੈ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਕਿਸਾਨਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ।

image of kell brook

ਹੋਰ ਪੜ੍ਹੋ : ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤਨੀ ਸਿਮਰਨ ਕੌਰ ਮੁੰਡੀ ਲਈ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਵਧਾਈ

ਉਨ੍ਹਾਂ ਨੇ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੁਣ ਇਸ ਨੂੰ ਰੋਕੋ! #JusticeForTheKisan’ । ਉਨ੍ਹਾਂ ਦੇ ਇਸ ਟਵੀਟ ਨੂੰ 51 k ਲਾਈਕਸ ਤੇ 25.5k ਰੀਟਵੀਟ ਹੋ ਗਏ ਨੇ ।

inside pic of kell brook tweet

ਪੰਜਾਬੀ ਕਲਾਕਾਰਾਂ ਨੇ ਵੀ ਆਪੋ -ਆਪਣੇ ਸੋਸ਼ਲ ਮੀਡੀਆ ਉੱਤੇ ਇਸ ਇੰਟਰਨੈਸ਼ਨਲ ਖਿਡਾਰੀ ਦਾ ਕਿਸਾਨਾਂ ਦੀ ਆਵਾਜ਼ ਵਰਲਡ ਵਾਈਡ ਚੁੱਕਣ ਲਈ ਧੰਨਵਾਦ ਕੀਤਾ ਹੈ । ਪ੍ਰਭ ਗਿੱਲ, ਗੁਰਚੇਤ ਚਿੱਤਰਕਾਰ ਤੇ ਕਈ ਹੋਰ ਕਲਾਕਾਰਾਂ ਨੇ Kell Brook ਦਾ ਧੰਨਵਾਦ ਕੀਤਾ ਹੈ ।

farmer protest pic

 

Stop This Now!#JusticeForTheKisan pic.twitter.com/JKDvpOjYcd

— Kell Brook (@SpecialKBrook) January 30, 2021

 

ThankYou Sir ?? #FarmersProtest https://t.co/RkGjgxOFeN

— Prabh Gill (@PrabhGillMusic) January 30, 2021

Related Post