International Women's Day 2022 : ਜਾਣੋ ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਹਿਲਾ ਦਿਵਸ

By  Pushp Raj March 8th 2022 07:12 AM -- Updated: March 8th 2022 07:36 AM

ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਪੂਰੀ ਦੁਨੀਆ 'ਚ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਹਿਲਾ ਸਮਾਨਤਾ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਕਿਉਂ ਮਨਾਇਆ ਜਾਂਦਾ ਹੈ ਆਓ ਜਾਣਦੇ ਹਾਂ ਇਸ ਦਿਨ ਦੀ ਮਹੱਤਤਾ ਬਾਰੇ।

ਹਰ ਸਾਲ ਇਸ ਮੌਕੇ 'ਤੇ ਵੱਖ-ਵੱਖ ਥੀਮ ਵੀ ਰੱਖੇ ਜਾਂਦੇ ਹਨ। ਇਸੇ ਥੀਮ 'ਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਮਹਿਲਾ ਦਿਵਸ ਦਾ ਥੀਮ “gender equality today for a sustainable tomorrow” :Break The Bias ਰੱਖਿਆ ਗਿਆ ਹੈ। ਅੱਜ ਇਸ ਥੀਮ ਉੱਤੇ ਦੁਨੀਆ ਭਰ ਇਸ ਨੂੰ ਅੰਤਰ ਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ।

ਇਸ ਸਾਲ ਮਹਿਲਾ ਦਿਵਸ ਦਾ ਥੀਮ “gender equality today for a sustainable tomorrow” :Break The Bias ਥੀਮ ਦਾ ਅਸਲ ਮਤਲਬ ਹੈ " ਮਹਿਲਾਵਾਂ ਦੇ ਚੰਗੇ ਤੇ ਟਿਕਾਊ ਭਵਿੱਖ ਲਈ ਅੱਜ ਲਿੰਗ ਸਮਾਨਤਾ" ਜ਼ਰੂਰੀ ਹੈ। Break The Bias ਦਾ ਮਤਲਬ ਹੈ ਕਿ " ਪੱਖਪਾਤ ਨੂੰ ਤੋੜੋ। " ਯਾਨਿ ਕਿ ਮਹਿਲਾਵਾਂ ਤੇ ਮਰਦਾਂ ਵਿਚਾਲੇ ਕੀਤੇ ਜਾਣ ਵਾਲੇ ਪੱਖਪਾਤ ਨੂੰ ਖ਼ਤਮ ਕਰਕੇ ਦੋਹਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਹੱਕ ਮਿਲੇ।

ਇਸ ਥੀਮ ਦਾ ਮਤਲਬ ਹੈ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਤੇ ਜੈਂਡਰ ਇਕਵੈਲਿਟੀ 'ਤੇ ਗੱਲਬਾਤ ਕਰਨਾ। ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਤੇ ਪਿਆਰ ਪ੍ਰਗਟਾਉਂਦਿਆਂ ਇੰਟਰਨੈਸ਼ਨਲ ਵੂਮੈੱਨਜ਼ ਡੇਅ ਔਰਤਾਂ ਦੇ ਆਰਥਿਕ, ਸਿਆਸੀ ਤੇ ਸਮਾਜਿਕ ਉਪਲਬਧੀਆਂ ਦੇ ਉਤਸਵ ਦੇ ਤੌਰ 'ਤੇ ਮਨਾਇਆ ਜਾਂਦਾ ਹੈ।

womens day 2

ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸ਼ੁਰੂਆਤ

ਯੂਨਾਈਟਿਡ ਨੇਸ਼ਨਜ਼ ਨੇ 8 ਮਾਰਚ 1975 ਨੂੰ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਪਹਿਲਾਂ 1909 'ਚ ਹੀ ਇਸ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ। ਅਸਲ 'ਚ 1909 'ਚ ਅਮਰੀਕਾ 'ਚ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ ਸੀ। ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਨਿਊਯਾਰਕ 'ਚ 1908 'ਚ ਗਾਰਮੈਂਟ ਵਰਕਰਜ਼ ਦੀ ਹੜਤਾਲ ਨੂੰ ਸਨਮਾਨ ਦੇਣ ਲਈ ਇਸ ਦਿਨ ਦੀ ਚੋਣ ਕੀਤੀ ਸੀ। ਉੱਥੇ ਹੀ ਰੂਸੀ ਔਰਤਾਂ ਨੇ ਪਹਿਲੀ ਵਾਰ 28 ਫਰਵਰੀ ਨੂੰ ਮਹਿਲਾ ਦਿਵਸ ਮਨਾਉਂਦੇ ਹੋਏ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਦਰਜ ਕੀਤਾ ਸੀ। ਯੂਰੋਪ 'ਚ ਔਰਤਾਂ ਨੇ 8 ਮਾਰਚ ਨੂੰ ਪੀਸ ਐਕਟੀਵਿਸਟ ਨੂੰ ਸਪੋਰਟ ਕਰਨ ਲਈ ਰੈਲੀਆਂ ਕੀਤੀਆਂ ਸਨ।

ਇੱਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ ਆਵਾਜ਼ ਉੱਠੀ ਸੀ। ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਆਇਡੀਆ ਇਕ ਔਰਤ ਦਾ ਹੀ ਸੀ। ਉਨ੍ਹਾਂ ਦਾ ਨਾਂ ਕਲਾਰਾ ਜੈਟਕਿਨ ਸੀ। ਕਲਾਰਾ ਨੇ 1910 'ਚ ਕੋਪੇਨਹੇਗਨ 'ਚ ਕੰਮਕਾਜੀ ਔਰਤਾਂ ਦੀ ਇਕ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦਾ ਸੁਝਾਅ ਦਿੱਤਾ, ਉਸ ਵੇਲੇ ਕਾਨਫਰੰਸ 'ਚ 17 ਦੇਸ਼ਾਂ ਦੀਆਂ 100 ਔਰਤਾਂ ਮੌਜੂਦ ਸਨ। ਉਨ੍ਹਾਂ ਸਾਰੀਆਂ ਨੇ ਇਸ ਸੁਝਾਅ ਦੀ ਹਮਾਇਤ ਕੀਤੀ। ਸਭ ਤੋਂ ਪਹਿਲਾਂ ਸਾਲ 1911 'ਚ ਆਸਟ੍ਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ 'ਚ ਕੌਮਾਂਤਰੀ ਮਹਿਲਾ ਮਨਾਇਆ ਗਿਆ ਸੀ ।

1975 'ਚ ਮਹਿਲਾ ਦਿਵਸ ਨੂੰ ਮਿਲੀ ਮਾਨਤਾ

1975 'ਚ ਮਹਿਲਾ ਦਿਵਸ ਨੂੰ ਅਧਿਕਾਰਤ ਮਾਨਤਾ ਮਿਲੀ। ਮਾਨਤਾ ਵੀ ਉਸ ਵੇਲੇ ਦਿੱਤੀ ਗਈ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਇਸ ਨੂੰ ਸਾਲਾਨਾ ਤੌਰ 'ਤੇ ਥੀਮ ਸਣੇ ਮਨਾਉਣਾ ਸ਼ੁਰੂ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪਹਿਲਾ ਥੀਮ ਸੀ 'ਸੈਲੀਬ੍ਰੇਟਿੰਗ ਦਿ ਪਾਸਟ, ਪਲਾਨਿੰਗ ਫੌਰ ਦਿ ਫਿਊਚਰ'।

Image Source: Google

ਮਹਿਲਾਵਾਂ  ਨੂੰ ਖ਼ਾਸ ਤਰਜੀਹ

ਇੰਟਰਨੈਸ਼ਨਲ ਵੂਮੈਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਖ਼ਾਸ ਤਰਜੀਹ ਦਿੱਤੀ ਜਾਂਦੀ ਹੈ। ਘਰ ਹੋਵੇ ਜਾਂ ਦਫ਼ਤਰ, ਸਾਰੀਆਂ ਔਰਤਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੇ ਗਿਫਟਸ ਦਿੱਤੇ ਜਾਂਦੇ ਹਨ। ਗੁਲਾਬ, ਗਿਫਟਸ ਤੇ ਚਾਕਸੇਟ ਜਾਂ ਫਿਰ ਉਨ੍ਹਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ। ਕੁਝ ਦਫ਼ਤਰਾਂ 'ਚ ਵੂਮੈੱਨਜ਼ ਡੇਅ ਵਾਲੇ ਦਿਨ ਔਰਤਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਤੋਂ ਅੱਧਾ ਦਿਨ ਹੀ ਕੰਮ ਕਰਵਾਇਆ ਜਾਂਦਾ ਹੈ।

ALSO READ IN ENGLISH : International Womens Day 2022: Know the significance and why we celebrate Women's Day

Related Post