ਇਰਫਾਨ ਖ਼ਾਨ ਦੇ ਪੁੱਤਰ ਨੇ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

By  Shaminder May 2nd 2020 05:09 PM

ਅਦਾਕਾਰ ਇਰਫਾਨ ਖ਼ਾਨ ਬੇਸ਼ੱਕ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ।ਪਰ ਬਾਲੀਵੁੱਡ ਇੰਡਸਟਰੀ ਨੂੰ ਅਜਿਹਾ ਸਦਮਾ ਦੇ ਗਏ ਹਨ ਜੋ ਸ਼ਾਇਦ ਹੀ ਕਦੇ ਕੋਈ ਭੁੱਲ ਸਕੇਗਾ । ੳੇੁਨ੍ਹਾਂ ਦੇ ਪਰਿਵਾਰ ‘ਤੇ ਵੀ ਇਹ ਮੌਤ ਕਹਿਰ ਬਣ ਕੇ ਟੁੱਟੀ ਹੈ । ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਪਰਿਵਾਰ ਵੀ ਇਮੋਸ਼ਨਲ ਪੋਸਟਾਂ ਲਿਖ ਕੇ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰ ਰਿਹਾ ਹੈ ।

https://www.instagram.com/p/B_pvVwbhUj3/

ਇਰਫਾਨ ਦੇ ਬੇਟੇ ਅਯਾਨ ਖ਼ਾਨ ਨੇ ਵੀ ਹੁਣ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਅਯਾਨ ਦੇ ਬਚਪਨ ਦੀ ਹੈ । ਜਿਸ ‘ਚ ਉਹ ਬਾਈਕ ‘ਤੇ ਬੈਠੇ ਹੋਏ ਨਜ਼ਰ ਆ ਰਹੇ ਨੇ । ਇਸ ਤਸਵੀਰ ‘ਚ ਅਯਾਨ ਅੱਗੇ ਬੈਠੇ ਹੋਏ ਹਨ ਜਦੋਂਕਿ ਇਰਫਾਨ ਬਾਈਕ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਇਰਫਾਨ ਖ਼ਾਨ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਦਾ ਵੀ ਦਿਹਾਂਤ ਹੋ ਗਿਆ ਸੀ । ਪਰ ਲਾਕ ਡਾਊਨ ਕਰਕੇ ਉਹ ਉਨ੍ਹਾਂ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਨਹੀਂ ਸਨ ਹੋ ਸਕੇ

Related Post