ਕੈਂਸਰ ਦੀ ਬਿਮਾਰੀ ਨਾਲ ਜੰਗ ਜਿੱਤ ਭਾਰਤ ਪਰਤੇ ਇਰਫਾਨ ਖਾਨ, ਜਲਦ ਨਜ਼ਰ ਆ ਸਕਦੇ ਨੇ ਵੱਡੇ ਪਰਦੇ 'ਤੇ

By  Aaseen Khan February 13th 2019 07:22 PM -- Updated: February 13th 2019 07:30 PM

ਕੈਂਸਰ ਦੀ ਬਿਮਾਰੀ ਨਾਲ ਜੰਗ ਜਿੱਤ ਭਾਰਤ ਪਰਤੇ ਇਰਫਾਨ ਖਾਨ, ਜਲਦ ਨਜ਼ਰ ਆ ਸਕਦੇ ਨੇ ਵੱਡੇ ਪਰਦੇ 'ਤੇ : ਬਾਲੀਵੁੱਡ ਲਈ ਬਹੁਤ ਹੀ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਖਬਰ ਦਿੱਗਜ ਐਕਟਰ ਇਰਫਾਨ ਖਾਨ ਨਾਲ ਜੁੜੀ ਹੈ। ਦੱਸਿਆ ਜਾ ਰਿਹਾ ਹੈ ਕਿ ਇਰਫਾਨ ਖਾਨ ਕੈਂਸਰ ਦੀ ਜੰਗ ਜਿੱਤ ਕੇ ਭਾਰਤ ਵਾਪਸ ਆ ਚੁੱਕੇ ਹਨ।ਫਿਲਹਾਲ ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਇਲਾਜ ਕਰਵਾ ਰਹੇ ਹੈ।

irrfan khan bollywood actor irrfan khan bollywood actor

ਇਸ ਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਇਰਫਾਨ ਛੇਤੀ ਹੀ ਕੰਮ 'ਤੇ ਵੀ ਵਾਪਸ ਆਉਣਗੇ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਇਰਫਾਨ ਖਾਨ 22 ਫਰਵਰੀ ਤੋਂ ਹਿੰਦੀ ਮੀਡੀਅਮ ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਦੇ ਮੇਕਰਸ ਨੇ ਲੰਬਾ ਇੰਤਜਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ਲਈ ਨਿਰਮਾਤਾਵਾਂ ਨੇ ਲੰਡਨ ਜਾ ਕੇ ਇਰਫਾਨ ਨੂੰ ਸਕਰਿਪਟ ਸੁਣਾਈ ਸੀ ਅਤੇ ਉਨ੍ਹਾਂ ਨੂੰ ਕਾਫ਼ੀ ਪਸੰਦ ਵੀ ਆਈ ਸੀ।

 

View this post on Instagram

 

#QaribQarib #Coffeedate ke liye ready .... ?? @par_vathy kahan ho tum ☹️ @zeestudiosofficial @qqsthefilm

A post shared by Irrfan (@irrfan) on Oct 25, 2017 at 1:04am PDT

ਉੱਥੇ ਹੀ ਹੁਣ ਤੱਕ ਹਿੰਦੀ ਮੀਡੀਅਮ 2 ਦੀ ਐਕਟਰੈਸ ਫਾਈਨਲ ਨਹੀਂ ਹੋ ਸਕੀ ਹੈ। ਪਹਿਲਾਂ ਇਸ ਫਿਲਮ ਲਈ ਕਰੀਨਾ ਕਪੂਰ ਦਾ ਨਾਮ ਆ ਰਿਹਾ ਸੀ।ਹੁਣ ਰਾਧਿਕਾ ਮਦਾਨ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ।ਦੱਸ ਦਈਏ ਕਿ ਹਿੰਦੀ ਮੀਡੀਅਮ 2017 'ਚ ਆਈ ਸੀ ਅਤੇ ਉਸ ਸਾਲ ਦੀ ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲੀ ਫਿਲਮ ਬਣ ਸੀ।

ਹੋਰ ਵੇਖੋ :‘ਨਿੱਕਾ ਜ਼ੈਲਦਾਰ 3’ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਦੀਆਂ ਤਸਵੀਰਾਂ ਆਈਆਂ ਸਾਹਮਣੇ

 

View this post on Instagram

 

Thank you Alec, means a lot! #Repost @iamabfalecbaldwin ・・・ A film you MUST see this summer! Just saw a preview of #Puzzle which opens this Friday in NY & LA. There is magic in this one - the writing, performances, cinematography, and score work together beautifully. Marc Turtletaub has made a wonderfully subtle film and Kelly Macdonald and Irfan Khan deserve serious recognition for their work here

A post shared by Irrfan (@irrfan) on Jul 25, 2018 at 1:55am PDT

ਇਸ ਫਿਲਮ ਵਿੱਚ ਇਰਫਾਨ ਦੇ ਨਾਲ ਪਾਕਿਸਤਾਨੀ ਐਕਟਰਸ ਸਬਾ ਕਮਰ ਨਜ਼ਰ ਆਏ ਸਨ। ਦੱਸ ਦਈਏ ਇਰਫਾਨ ਖਾਨ ਪਿਛਲੇ ਲੰਬੇ ਸਮੇਂ ਤੋਂ 'ਨਿਊਰੋ ਇੰਡੋਕ੍ਰਾਈਨ ਟਿਊਮਰ' ਨਾਮ ਦੀ ਬਿਮਾਰੀ ਨਾਲ ਜੂਝ ਰਹੇ ਸਨ। ਅਤੇ ਲੰਡਨ 'ਚ ਰਹਿ ਕੇ ਹੀ ਇਲਾਜ ਕਰਵਾ ਰਹੇ ਸੀ।

Related Post