ਕਿਸੇ ਦੇ ਪਤੀ ਤਾਂ ਨਹੀਂ,ਪਰ ਪਿਤਾ ਬਣ ਸਕਦੇ ਨੇ ਸਲਮਾਨ ਖ਼ਾਨ !

By  Shaminder May 13th 2019 01:52 PM

ਸਲਮਾਨ ਖ਼ਾਨ ਦੇ ਵਿਆਹ ਨੂੰ ਲੈ ਕੇ ਹਰ ਕਿਸੇ 'ਚ ਉਤਸੁਕਤਾ ਹਮੇਸ਼ਾ ਬਣੀ ਰਹੀ ਹੈ । ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਲਮਾਨ ਖ਼ਾਨ ਵਿਆਹ ਕਰਨ ਜਾਂ ਨਾ ਕਰਨ ਪਰ ਉਹ ਜਲਦ ਹੀ ਪਿਤਾ ਬਣ ਸਕਦੇ ਨੇ । ਮੀਡੀਆ ਰਿਪੋਰਟਸ ਮੁਤਾਬਕ ਸਲਮਾਨ ਖ਼ਾਨ ਸੇਰੋਗੇਸੀ ਦੇ ਜ਼ਰੀਏ ਪਿਤਾ ਬਣਨ ਜਾ ਰਹੇ ਹਨ ।ਅਜਿਹਾ ਉਹ ਆਪਣੇ ਲਈ ਨਹੀਂ ਬਲਕਿ ਆਪਣੇ ਮਾਪਿਆਂ ਦੀ ਖੁਸ਼ੀ ਲਈ ਕਰ ਰਹੇ ਹਨ ।

ਹੋਰ ਵੇਖੋ:ਸਲਮਾਨ ਖ਼ਾਨ ਦੀ ਇਸ ਹੀਰੋਇਨ ਦਾ ਵਜ਼ਨ ਸੀ 100 ਕਿਲੋ, ਕਾਲ ਸੈਂਟਰ ‘ਚ ਵੀ ਕਰਦੀ ਸੀ ਕੰਮ

संबंधित इमेज

ਸਲਮਾਨ ਖ਼ਾਨ ਤੋਂ ਪਹਿਲਾਂ ਵੀ ਬਾਲੀਵੁੱਡ ਇੰਡਸਟਰੀ ਦੇ ਕਈ ਕਲਾਕਾਰ ਸਿੰਗਲ ਪੇਰੇਂਟਸ ਬਣ ਚੁੱਕੇ ਨੇ । ਜਿਨ੍ਹਾਂ 'ਚ ਕਰਨ ਜੌਹਰ,ਸਨੀ ਲਿਯੋਨੀ,ਏਕਤਾ ਅਤੇ ਤੁਸ਼ਾਰ ਕਪੂਰ ਵੀ ਸੇਰੋਗੇਸੀ ਦੇ ਜ਼ਰੀਏ ਪੇਰੈਂਟਸ ਬਣੇ ਹਨ । ਪਿਤਾ ਬਣਨ ਦੀ ਇੱਛਾ ਜਤਾਉਂਦੇ ਹੋਏ ਸਲਮਾਨ ਖ਼ਾਨ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ "ਮੈਂ ਪਿਤਾ ਬਣਨਾ ਚਾਹੁੰਦਾ ਹਾਂ ਅਤੇ ਇਹ ਹੋ ਸਕਦਾ ਹੈ ਕਿ ਬਿਨਾਂ ਵਿਆਹ ਕੀਤੇ ਹੀ ਮੈਂ ਸਿੰਗਲ ਫਾਦਰ ਬਣਾਂ"। ਲੱਗਦਾ ਹੈ ਕਿ ਹੁਣ ਸਲਮਾਨ ਖ਼ਾਨ ਨੇ ਵੀ ਪਿਤਾ ਬਣਨ ਦਾ ਫੈਸਲਾ ਕਰ ਲਿਆ ਹੈ ।

संबंधित इमेज

 

Related Post