ਕੀ ਕੁਲਦੀਪ ਮਾਣਕ ‘ਤੇ ਬਣਨ ਜਾ ਰਹੀ ਬਾਇਓਪਿਕ ?
Shaminder
March 21st 2022 11:46 AM --
Updated:
March 21st 2022 11:47 AM
ਆਪਣੀ ਪਹਿਲੀ ਹੀ ਫ਼ਿਲਮ ‘ਸ਼ੂਟਰ’ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ ਜੈ ਰੰਧਾਵਾ (Jayy Randhawa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੈ ਰੰਧਾਵਾ ਕੁਲਦੀਪ ਮਾਣਕ (Kuldeep Manak )ਦੀ ਲੁੱਕ ‘ਚ ਨਜ਼ਰ ਆ ਰਿਹਾ ਹੈ । ਜੈ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਤੁਰਲੇ ਵਾਲੀ ਪੱਗ ਅਤੇ ਕੁੜਤਾ ਚਾਦਰਾ ਪਾਏ ਹੋਏ ਨਜ਼ਰ ਆ ਰਹੇ ਹਨ । ਮੀਡੀਆ ਰਿਪੋਰਟਾਂ ਮੁਤਾਬਕ ਜੈ ਰੰਧਾਵਾ ਨੂੰ ਲੈ ਕੇ ਅਫਵਾਹਾਂ ਦਾ ਬਜ਼ਾਰ ਗਰਮ ਹੈ ਕਿ ਉਹ ਕੁਲਦੀਪ ਮਾਣਕ ਦੀ ਬਾਇਓਪਿਕ ‘ਚ ਕੰਮ ਕਰ ਰਹੇ ਹਨ ।