ਕੀ ਕੁਲਦੀਪ ਮਾਣਕ ‘ਤੇ ਬਣਨ ਜਾ ਰਹੀ ਬਾਇਓਪਿਕ ?

Written by  Shaminder   |  March 21st 2022 11:46 AM  |  Updated: March 21st 2022 11:47 AM

ਕੀ ਕੁਲਦੀਪ ਮਾਣਕ ‘ਤੇ ਬਣਨ ਜਾ ਰਹੀ ਬਾਇਓਪਿਕ ?

ਆਪਣੀ ਪਹਿਲੀ ਹੀ ਫ਼ਿਲਮ ‘ਸ਼ੂਟਰ’ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ ਜੈ ਰੰਧਾਵਾ (Jayy Randhawa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੈ ਰੰਧਾਵਾ ਕੁਲਦੀਪ ਮਾਣਕ (Kuldeep Manak )ਦੀ ਲੁੱਕ ‘ਚ ਨਜ਼ਰ ਆ ਰਿਹਾ ਹੈ । ਜੈ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਤੁਰਲੇ ਵਾਲੀ ਪੱਗ ਅਤੇ ਕੁੜਤਾ ਚਾਦਰਾ ਪਾਏ ਹੋਏ ਨਜ਼ਰ ਆ ਰਹੇ ਹਨ । ਮੀਡੀਆ ਰਿਪੋਰਟਾਂ ਮੁਤਾਬਕ ਜੈ ਰੰਧਾਵਾ ਨੂੰ ਲੈ ਕੇ ਅਫਵਾਹਾਂ ਦਾ ਬਜ਼ਾਰ ਗਰਮ ਹੈ ਕਿ ਉਹ ਕੁਲਦੀਪ ਮਾਣਕ ਦੀ ਬਾਇਓਪਿਕ ‘ਚ ਕੰਮ ਕਰ ਰਹੇ ਹਨ ।

Jayy Randhawa.jpg,... image From instagram

ਹੋਰ ਪੜ੍ਹੋ : ਬਜ਼ੁਰਗ ਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਅਦਾਕਾਰ ਜੈ ਰੰਧਾਵਾ ਨੇ ਸਾਂਝਾ ਕੀਤਾ ਵੀਡੀਓ,’ਵਾਹਿਗੁਰੂ ਕਿਸੇ ਦੇ ਬਾਪੂ ਨੂੰ ਆਹ ਦਿਨ ਨਾਂ ਦਿਖਾਵੇ’

ਹਾਲਾਂਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈ ਰੰਧਾਵਾ ਨੇ ਇਸ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ । ਜੈ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਪਹਿਲੀ ਹੀ ਫ਼ਿਲਮ ‘ਸ਼ੂੂਟਰ’ ਨੂੰ ਲੈ ਕੇ ਚਰਚਾ ‘ਚ ਆ ਗਏ ਸਨ । ਹਾਲਾਂਕਿ ਇਹ ਫ਼ਿਲਮ ਵਿਵਾਦਿਤ ਹੋਣ ਕਾਰਨ ਰਿਲੀਜ਼ ਨਹੀਂ ਸੀ ਹੋ ਪਾਈ ਜਿਸ ਤੋਂ ਬਾਅਦ ਇਸ ਫ਼ਿਲਮ ਦਾ ਨਾਮ ਬਦਲ ਦਿੱਤਾ ਗਿਆ ਸੀ ।

Jayy Randhawa.jpg,,, image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਮਤਿਆਜ਼ ਅਲੀ ਨੇ ਵੀ ਮਰਹੂਮ ਅਤੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਬਨਾਉਣ ਦਾ ਐਲਾਨ ਕੀਤਾ ਹੈ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਨਜ਼ਰ ਆ ਸਕਦੇ ਨੇ ।ਇਸ ਤੋਂ ਇਲਾਵਾ ਜੈ ਰੰਧਾਵਾ ਨੇ ਹਾਲ ਹੀ ‘ਚ ਫ਼ਿਲਮ ਚੋਬਰ ਦੀ ਸ਼ੂਟਿੰਗ ਪੂਰੀ ਕੀਤੀ । ਜਿਸ ਦੀ ਜਾਣਕਾਰੀ ਅਦਾਕਾਰ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।

 

View this post on Instagram

 

A post shared by Jayy Randhawa (@jayyrandhawa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network