ਕੀ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਹਨ ਟੋਨੀ ਕੱਕੜ ! ਸੋਸ਼ਲ ਮੀਡੀਆ ‘ਤੇ ਛਿੜੀ ਦੋਵਾਂ ਦੀ ਚਰਚਾ

By  Shaminder March 25th 2021 02:11 PM

ਟੋਨੀ ਕੱਕੜ ਦੀ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ । ਇਸ ਵਾਰ ਉਹ ਆਪਣੇ ਕਿਸੇ ਗੀਤ ਨੂੰ ਲੈ ਕੇ ਚਰਚਾ ‘ਚ ਨਹੀਂ ਹਨ । ਬਲਕਿ ਏਨੀਂ ਦਿਨੀਂ ਉਹ ਨਿੱਕੀ ਤੰਬੋਲੀ ਦੇ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ । ਦਰਅਸਲ ਦੋਵਾਂ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ ।

tony Image From Neha Kakkar’s Instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਗੱਲ ਕਹੀ ਕਿ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ

nikki tamboli Image From nikki tamboli’s Instagram

ਖਬਰਾਂ ਮੁਤਾਬਿਕ ਟੋਨੀ ਕੱਕੜ ਨੂੰ ਉਨ੍ਹਾਂ ਦੀ ਸਾਥੀ ਮਿਲ ਗਈ ਹੈ ਅਤੇ ਟੋਨੀ ਬਿੱਗ ਬੌਸ 14 ਦੀ ਪ੍ਰਤੀਭਾਗੀ ਰਹਿ ਚੁੱਕੀ ਨਿੱਕੀ ਤੰਬੋਲੀ ਨੂੰ ਡੇਟ ਕਰ ਰਹੇ ਹਨ । ਹਾਲਾਂਕਿ ਦੋਵਾਂ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ ਹੈ ।ਬਾਲੀਵੁੱਡ ਲਾਈਫ ‘ਚ ਛਪੀ ਇੱਕ ਰਿਪੋਰਟ ਮੁਤਾਬਕ ਟੋਨੀ ਕੱਕੜ ਅਤੇ ਨਿੱਕੀ ਤੰਬੋਲੀ ਇੰਡਸਟਰੀ ਦੀ ਨਵੀਂ ਜੋੜੀ ਹੈ ਅਤੇ ਬਾਲੀਵੁੱਡ ‘ਚ ਦੋਵਾਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ।

tony Image From Neha Kakkar’s Instagram

ਨਿੱਕੀ ਟੋਨੀ ਦੇ ਗਾਣਿਆਂ ‘ਤੇ ਅਕਸਰ ਝੂਮਦੀ ਵੇਖੀ ਜਾ ਸਕਦੀ ਹੈ ਅਤੇ ਟੋਨੀ ਕੱਕੜ ਦੀ ਇੱਕ ਤਸਵੀਰ ‘ਤੇ ਉਨ੍ਹਾਂ ਵੱਲੋਂ ਕੀਤਾ ਕਮੈਂਟ ਵੀ ਖੂਬ ਵਾਇਰਲ ਹੋ ਰਿਹਾ ਹੈ ।

 

View this post on Instagram

 

A post shared by Tony Kakkar (@tonykakkar)

ਜਿਸ ‘ਚ ਉਸ ਨੇ ਲਿਖਿਆ ਸੀ ਕਿ ‘ਇਤਨੇ ਕਿਊਟ ਕਿਉਂ ਹੋ?’ ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

 

Related Post