ਮੁਕੇਸ਼ ਅੰਬਾਨੀ ਦੀ ਧੀ ਦੇ ਵਿਆਹ 'ਤੇ ਹੋਣਗੀਆਂ ਦੁਨੀਆ ਦੀਆਂ ਨਜ਼ਰਾਂ, ਵੇਖੋ ਪ੍ਰੀਵੈਡਿੰਗ ਦੀ ਵੀਡਿਓ  

By  Rupinder Kaler November 29th 2018 11:36 AM

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ੧੨ ਦਸੰਬਰ ਨੂੰ ਆਨੰਦ ਪੀਰਾਮਲ ਨਾਲ ਵਿਆਹ ਹੋਣ ਜਾ ਰਿਹਾ ਹੈ । ਇਸ ਵਿਆਹ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਦੇਪੁਰ ਵਿੱਚ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਨਿਭਾਈਆਂ ਜਾਣਗੀਆਂ ।ਬਾਅਦ ਵਿੱਚ ਮੁੰਬਈ ਵਿੱਚ ਵਿਆਹ ਕੀਤਾ ਜਾਵੇਗਾ ।

ਹੋਰ ਵੇਖੋ : ਸ਼ਾਹਿਦ ਦੇ ਭਰਾ ਇਸ਼ਾਂਤ ਖੱਟੜ ਦੀ ਇਸ ਵੀਡਿਓ ਨੂੰ ਦੇਖ ਕੇ ਕੋਈ ਵੀ ਨੱਚਣ ਲਈ ਮਜ਼ਬੂਰ ਹੋ ਜਾਵੇ, ਦੇਖੋ ਵੀਡਿਓ

https://www.instagram.com/p/BoDu7EgFZIB/?utm_source=ig_embed

ਖਬਰਾਂ ਮੁਤਾਬਿਕ ਜਿਸ ਕੰਪਨੀ ਨੇ ਵਿਆਹ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਲਈ ਹੈ ਉਸ ਵੱਲੋਂ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ । ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਉਦੈ ਵਿਲਾਸ ਘਾਟ ਤੇ ਕੀਤੀਆਂ ਜਾਣਗੀਆਂ । ਇਸ ਦੌਰਾਨ ਭਗਵਾਨ ਸ਼੍ਰੀਨਾਥ ਦੀ ਮੂਰਤੀ ਵੀ ਸਥਾਪਿਤ ਕੀਤੀ ਜਾਵੇਗੀ ਵਿਆਹ ਤੋਂ ਪਹਿਲਾ ਭਗਵਾਨ ਦੀ ਵੱਡੀ ਆਰਤੀ ਕੀਤੀ ਜਾਵੇਗੀ ।

ਹੋਰ ਵੇਖੋ : ਵਿਆਹ ਦੀ ਸਾਲਗਿਰਾ ‘ਤੇ ਐਕਟਰੈੱਸ ਇਸ਼ਤਾ ਦੱਤਾ ਨੇ ਪਤੀ ਨਾਲ ਕੀਤੀ ਪੂਲ ਪਾਰਟੀ ,ਵੇਖੋ ਵੀਡਿਓ

https://www.instagram.com/p/BoDurydFIzH/?utm_source=ig_embed

ਇਸ ਤੋਂ ਬਾਅਦ ਦੇਸ਼ ਦੇ ਰਿਵਾਇਤੀ ਨਾਚ ਗਾਣੇ ਦਾ ਪ੍ਰੋਗਰਾਮ ਹੋਣਗੇ । ਇਸ ਤੋਂ ਪਹਿਲਾਂ ਇਸੇ ਜਗ੍ਹਾ ਤੇ ਇਸ ਜੋੜੇ ਦੀ ਮੰਗਣੀ ਹੋਈ ਸੀ ਤੇ ਹੁਣ ਵਿਆਹ ਦੀਆਂ ਰਸਮਾਂ ਵੀ ਇਸੇ ਝੀਲ ਦੇ ਕਿਨਾਰੇ ਤੇ ਹੋਣ ਜਾ ਰਹੀਆਂ ਹਨ । ਈਸ਼ਾ ਅੰਬਾਨੀ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਹੈ ਇਸ ਲਈ ਇਹ ਵਿਆਹ ਵੀ ਸਭ ਤੋਂ ਖਾਸ ਹੋਵੇਗਾ ਤੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਵਿਆਹ ਤੇ ਹੋਣਗੀਆਂ ।

Related Post