ਵਿਆਹ ਤੋਂ ਕੁਝ ਚਿਰ ਬਾਅਦ ਅੰਬਾਨੀਆਂ ਦੀ ਧੀ ਈਸ਼ਾ ਨੇ ਆਪਣੇ ਪਤੀ ਦੇ ਖੋਲ੍ਹੇ ਕਈ ਰਾਜ਼

By  Rupinder Kaler September 23rd 2020 05:35 PM

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਦਾ ਵਿਆਹ ਪੀਰਾਮਲ ਗਰੁੱਪ ਦੇ ਮਾਲਕ ਆਨੰਦ ਪੀਰਮਾਲ ਦੇ ਨਾਲ 12 ਦਸੰਬਰ 2018 ਵਿੱਚ ਹੋਇਆ ਸੀ । ਇਸ ਵਿਆਹ 750 ਕਰੋੜ ਰੁਪਏ ਖਰਚ ਕੀਤੇ ਗਏ ਸਨ । ਵਿਆਹ ਤੋਂ ਕੁਝ ਸਮੇਂ ਬਾਅਦ ਈਸ਼ਾ ਨੇ ਇੱਕ ਮੈਗਜੀਨ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੇ ਪਤੀ ਦੇ ਕਈ ਰਾਜ ਖੋਲ੍ਹੇ ਸਨ ।

isha-ambani

ਇਸ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰ ਰਹੀ ਹੈ । ਈਸ਼ਾ ਨੇ ਕਿਹਾ ਕਿ ਉਹਨਾਂ ਦੋਹਾਂ ਦਾ ਸੁਭਾਅ ਇੱਕ ਦੂਜੇ ਤੋਂ ਬਿਲਕੁਲ ਵੱਖ ਹੈ । ਈਸ਼ਾ ਨੇ ਦੱਸਿਆ ਕਿ ਆਨੰਦ ਆਪਣਾ ਜ਼ਿਆਦਾ ਸਮਾਂ ਕੰਮ ਵਿੱਚ ਹੀ ਗੁਜ਼ਾਰਦੇ ਹਨ । ਉਹਨਾਂ ਨੂੰ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ।

ਹੁਣ ਕੰਗਨਾ ਰਨੌਤ ਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਹੋਈਆਂ ਗੁੱਥਮ-ਗੁੱਥੀ

ਹਰਭਜਨ ਮਾਨ ਅਤੇ ਰਾਣਾ ਰਣਬੀਰ ਕਿਸਾਨਾਂ ਦੇ ਹੱਕ ‘ਚ ਅੱਗੇ ਆਏ, 25 ਸਤੰਬਰ ਨੂੰ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹੋਣ ਦੀ ਅਪੀਲ

isha-ambani

ਜਦੋਂ ਕਿ ਈਸ਼ਾ ਨੂੰ ਕੰਮ ਦੇ ਨਾਲ ਨਾਲ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਵੀ ਪਸੰਦ ਹੈ । ਸੁਭਾਅ ਵੱਖ ਹੋਣ ਤੇ ਬਾਵਜੂਦ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਦੋਹਾਂ ਨੂੰ ਪਸੰਦ ਹਨ । ਦੋਹਾਂ ਨੂੰ ਖਾਣਾ ਪੀਣਾ ਬਹੁਤ ਪਸੰਦ ਹੈ । ਕੁਝ ਖ਼ਾਸ ਖਾਣ ਲਈ ਦੋਵੇਂ ਬਾਹਰ ਜਾਂਦੇ ਹਨ ।

isha-ambani

ਆਨੰਦ ਨੂੰ ਡਾਂਸ ਕਰਨਾ ਬਿਲਕੁਲ ਪਸੰਦ ਨਹੀਂ ਹੈ । ਪਰ ਵਿਆਹ ਵਿੱਚ ਈਸ਼ਾ ਲਈ ਆਨੰਦ ਨੇ ਡਾਂਸ ਕੀਤਾ ਸੀ । ਦੋਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਪਸੰਦ ਹੈ । ਆਨੰਦ ਈਸ਼ਾ ਨਾਲ ਇੱਕ ਦੋਸਤਾ ਵਾਂਗ ਵਰਤਾਅ ਕਰਦੇ ਹਨ । ਆਨੰਦ ਵਿੱਚ ਕੋਈ ਵੀ ਬੁਰੀ ਆਦਤ ਨਹੀਂ ਹੈ ।

Related Post