ਪੰਜਾਬੀ ਫਿਲਮ 'ਇਸ਼ਕਾ' ਦਾ ਟਾਈਟਲ ਟਰੈਕ ਬਣਕੇ ਤਿਆਰ, 19 ਨੂੰ ਹੋਵੇਗਾ ਰਿਲੀਜ਼ 

By  Rupinder Kaler December 17th 2018 05:47 PM

ਪੰਜਾਬੀ ਫਿਲਮ 'ਇਸ਼ਕਾ' ਦਾ ਟਾਈਟਲ ਟਰੈਕ ਬਣਕੇ ਤਿਆਰ ਹੋ ਗਿਆ ਹੈ ।'ਇਸ਼ਕਾ' ਦਾ ਟਾਈਟਲ ਟਰੈਕ 19 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਸਭ ਦੀ ਜਾਣਕਾਰੀ ਬੰਟੀ ਬੈਂਸ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਬੰਟੀ ਬੈਂਸ ਨੇ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ । ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦਾ ਮੋਸ਼ਨ ਪੋਸਟਰ ਜਾਰੀ ਹੋਇਆ ਸੀ ।

ਹੋਰ ਵੇਖੋ : ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ

https://www.instagram.com/p/BrfLXkbBCdG/

ਨਵ ਬਾਜਵਾ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਦੇ ਨਾਲ ਹੀ ਅਮਨ ਸਿੰਘ ਦੀਪ, ਪਾਇਲ ਰਾਜਪੂਤ ਅਤੇ ਕਰਮਜੀਤ ਅਨਮੋਲ ਵੀ ਇਸ ਫਿਲਮ 'ਚ ਆਪਣੀ ਅਦਾਕਾਰੀ ਦਾ ਕਮਾਲ ਵਿਖਾਉਣਗੇ ।ਇਸ ਤੋਂ ਇਲਾਵਾ ਸ਼ਵਿੰਦਰ ਮਾਹਲ ,ਸਤਵੰਤ ਕੌਰ ਵੀ ਨਜ਼ਰ ਆਉਣਗੇ। ਇਹ ਇੱਕ ਰੋਮਾਂਟਿਕ ਫਿਲਮ ਹੈ ਜਿਸ 'ਚ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ । ਇਸ ਫਿਲਮ ਨੂੰ ਪ੍ਰੋਡਿਊਸ ਅਤੇ ਡਾਇਰੈਕਟ ਨਵ ਬਾਜਵਾ ਵੱਲੋਂ ਹੀ ਕੀਤਾ ਜਾ ਰਿਹਾ ਹੈ ।

ਹੋਰ ਵੇਖੋ : ਸ਼ਾਹਰੁਖ ਖਾਨ ਨੇ ਇੱਕ ਖਾਸ ਸਖਸ਼ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤੁਸੀਂ ਜਾਣਕੇ ਹੋ ਜਾਓਗੇ ਹੈਰਾਨ, ਦੇਖੋ ਪੂਰੀ ਵੀਡਿਓ

https://www.instagram.com/p/BrS5cQ0BN5x/?utm_source=ig_embed

ਮਿਊਜ਼ਿਕ ਮਨੀ ਔਜਲਾ ਨੇ ਦਿੱਤਾ ਹੈ । ਇਹ ਫਿਲਮ ਅਗਲੇ ਸਾਲ ਯਾਨੀ ਕਿ ਜਨਵਰੀ 2019 'ਚ ਰਿਲੀਜ਼ ਹੋਵੇਗੀ ।ਪੰਜਾਬੀ ਸਿਨੇਮਾ 'ਚ ਸ਼ਾਇਦ ਇਹ ਪਹਿਲੀ ਰੋਮਾਂਟਿਕ ਫਿਲਮ ਹੈ ਜਿਸ 'ਚ ਰੋਮਾਂਸ ਦੇ ਨਾਲ-ਨਾਲ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ । ਇਸ ਫਿਲਮ ਦੀ ਕਹਾਣੀ ਨਵ ਬਾਜਵਾ ਰਾਜਪੂਤ ਪਾਇਲ ਅਤੇ ਫਿਲਮ ਦੇ ਇੱਕ ਹੋਰ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਹੈ । ਪੰਜਾਬੀ ਫਿਲਮ ਇੰਡਸਟਰੀ 'ਚ ਕਮੇਡੀ ਤੋਂ ਪਰੇ ਆਪਣੀ ਤਰ੍ਹਾਂ ਦੀ ਇਹ ਪਹਿਲੀ ਫਿਲਮ ਹੈ ।

ਹੋਰ ਵੇਖੋ : ਗੁਰਨਾਮ ਭੁੱਲਰ ਦੀ ਮਾਂ ਕਰਨਾ ਚਾਹੁੰਦੀ ਹੈ ਉਨ੍ਹਾਂ ਦਾ ਵਿਆਹ ਪਰ ਗਾਇਕ ਨੂੰ ਨਹੀਂ ਮਿਲ ਰਹੀ ਪਸੰਦ ਦੀ ਕੁੜੀ

https://www.youtube.com/watch?time_continue=47&v=Et0-b9wAci0

Related Post