ਗਾਇਕਾ ਦੀਪ ਅਮਨ ਨੂੰ ਕਿਉਂ ਪੈ ਗਈ ਲਾਲ ਬੱਤੀ ਵਾਲੀ ਗੱਡੀ ਦੀ ਜ਼ਰੂਰਤ….!
Rupinder Kaler
December 12th 2019 12:24 PM
ਦੀਪ ਅਮਨ ਦੇ ਨਵੇਂ ਗਾਣੇ ‘ਜਾਮ’ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਦੀਪ ਅਮਨ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਬੋਲ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦੇ ਹਨ । ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਤੇ ਉਸ ਦੀ ਅਣਖ ਦੀ ਗੱਲ ਕੀਤੀ ਗਈ ਹੈ ।