ਗਾਇਕਾ ਦੀਪ ਅਮਨ ਨੂੰ ਕਿਉਂ ਪੈ ਗਈ ਲਾਲ ਬੱਤੀ ਵਾਲੀ ਗੱਡੀ ਦੀ ਜ਼ਰੂਰਤ….!

Written by  Rupinder Kaler   |  December 12th 2019 12:24 PM  |  Updated: December 12th 2019 12:24 PM

ਗਾਇਕਾ ਦੀਪ ਅਮਨ ਨੂੰ ਕਿਉਂ ਪੈ ਗਈ ਲਾਲ ਬੱਤੀ ਵਾਲੀ ਗੱਡੀ ਦੀ ਜ਼ਰੂਰਤ….!

ਦੀਪ ਅਮਨ ਦੇ ਨਵੇਂ ਗਾਣੇ ‘ਜਾਮ’ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਗਿਆ ਹੈ । ਦੀਪ ਅਮਨ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਬੋਲ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰ ਦਿੰਦੇ ਹਨ । ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਤੇ ਉਸ ਦੀ ਅਣਖ ਦੀ ਗੱਲ ਕੀਤੀ ਗਈ ਹੈ ।

https://www.instagram.com/p/B55IrNGFaLX/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਅਰਜਨ ਵਿਰਕ ਨੇ ਲਿਖੇ ਹਨ ਤੇ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ । ਗੀਤ ਦੀ ਵੀਡੀਓ ਬੰਟੀ ਅਰੋੜਾ ਨੇ ਤਿਆਰ ਕੀਤੀ ਹੈ । ਦੀਪ ਅਮਨ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਜੱਟੀ ਦੇ ਅਸੂਲ ਆਇਆ ਸੀ । ਇਸ ਗਾਣੇ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਉਹਨਾਂ ਦਾ ਗਾਣੇ ਫੈਸਲੇ ਵੀ ਹਿੱਟ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network