‘ਜਾਨੀ ਵੇ’ ਐਲਬਮ ਦਾ ਟੀਜ਼ਰ ਆਇਆ ਸਾਹਮਣੇ, ਬੀ ਪਰਾਕ ਤੇ ਜਾਨੀ ਨਜ਼ਰ ਆਏ ਵੱਖਰੀ ਲੁੱਕ ‘ਚ, ਦੇਖੋ ਵੀਡੀਓ

By  Lajwinder kaur August 18th 2019 11:42 AM -- Updated: August 18th 2019 11:43 AM

ਪੰਜਾਬੀ ਗੀਤਕਾਰ ਤੇ ਗਾਇਕ ਜਾਨੀ ਆਪਣਾ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ। ਇਸ ਲਈ ਉਨ੍ਹਾਂ ਨੇ ਲਗਭਗ ਢਾਈ ਸਾਲਾਂ ਦਾ ਲੰਮਾ ਇੰਤਜ਼ਾਰ ਕਰਨਾ ਪਿਆ। ਜੀ ਹਾਂ ਉਨ੍ਹਾਂ ਦੀ ਐਲਬਮ ‘ਜਾਨੀ ਵੇ’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ।

ਦੱਸ ਦਈਏ ਜਾਨੀ, ਬੀ ਪਰਾਕ ਅਤੇ ਅਰਵਿੰਦਰ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਤਿਕੜੀ ਹੈ ਜਿਸਨੇ ਇਕੱਠੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਇਸ ਵਾਰ ਇਹ ਤਿਕੜੀ ਜਾਨੀ ਵੇ ਐਲਬਮ ਲੈ ਕੇ ਆ ਰਹੀ ਹੈ। ਇਸ ਐਲਬਮ ‘ਚ ਪੰਜਾਬੀ ਗਾਇਕਾਂ ਤੋਂ ਇਲਾਵਾ ਬਾਲੀਵੁੱਡ ਗਾਇਕਾਂ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। ਜੀ ਹਾਂ ਐਲਬਮ ਦਾ ਪਹਿਲਾਂ ਗੀਤ ਅਰਿਜੀਤ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲੇਗਾ। ਪਛਤਾਓਗੇ ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗਾਣੇ ‘ਚ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

We waited almost 2 n half years for this one??and FINALLY we are here ! releasing PACHTAOGE from my album JAANI VE soon ❤?❤we also gonna release the official teaser of the album within few hours? udon tak poster share kardo jinna ho sake! Spl thanks @vickykaushal09 bhaaji @norafatehi and ARIJIT SINGH bhaai for makin this so special! @bpraak(u r d best) @arvindrkhaira(thank u for the everything)@tseries.official #itsmyturnnow #JAANIVE #Bushankumarsir #rajchanana

A post shared by JAANI (@jaani777) on Aug 17, 2019 at 4:05am PDT

ਹੋਰ ਵੇਖੋ:ਫ਼ਿਲਮ ‘83 ਦੀ ਟੀਮ ਦੇ ਮੂੰਹੋਂ ਸੁਣੋ ਐਮੀ ਵਿਰਕ ਦੀਆਂ ਤਾਰੀਫ਼ਾਂ, ਦੇਖੋ ਵੀਡੀਓ

‘ਜਾਨੀ ਵੇ’ ਐਲਬਮ ਦੇ ਗਾਣੇ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਦਿੱਤਾ ਹੈ। ਗਾਣਿਆਂ ਦੀ ਵੀਡੀਓਜ਼ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਸ ਐਲਬਮ ਨੂੰ ਅਰਿਜੀਤ ਸਿੰਘ, ਨੇਹਾ ਕੱਕੜ, ਐਮੀ ਵਿਰਕ, ਟੋਨੀ ਕੱਕੜ, ਬੀ ਪਰਾਕ, ਤੁਲਸੀ ਕੁਮਾਰ ਵਰਗੇ ਗਾਇਕ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ। ਇਸ ਐਲਬਮ ਦਾ ਪਹਿਲਾ ਗੀਤ 23 ਅਗਸਤ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਦਰਸ਼ਕਾਂ ‘ਚ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

LO MAIN PHIR TO'N AA GAYA???SO HERE IT IS?TEASER OF 'JAANI VE'(an album) u can watch the full teaser on YouTube now! I thank u all for waiting so long for this!vekho,suno te comment karke zaroor Dasna youtube and Instagram te❤and don't forget to share it !@arijitsingh @nehakakkar @ammyvirk @bpraak @tonykakkar @tulsikumar15 @arvindrkhaira @tseries.official thank u all !thank u preksha for being a part of the teaser ?#bushansir @rajchanana @romaana44 #JAANIVE

A post shared by JAANI (@jaani777) on Aug 17, 2019 at 9:30am PDT

 

Related Post