ਜਾਨੀ ਨੇ ਖੋਲੀ ਆਪਣੇ ਦਿਲ ਦੀ ਕਿਤਾਬ, ਜਾਣੋ ਕਿਸਦਾ ਹੱਥ ਹੈ ਉਨ੍ਹਾਂ ਦੀ ਕਾਮਯਾਬੀ ਪਿੱਛੇ

By  Gourav Kochhar April 18th 2018 12:40 PM

ਇੱਕ ਗੀਤਕਾਰ ਦੇ ਸ਼ਬਦਾਂ ‘ਚ ਵੱਖਰਾ ਹੀ ਜਾਦੂ ਹੁੰਦਾ ਹੈ। ਗੀਤਕਾਰ ਦੇ ਲਿਖੇ ਗੀਤ ਕਿਸੇ ਵੀ ਸੁਣਨ ਵਾਲੇ ਦੇ ਮੂਡ ਨੂੰ ਬਦਲ ਸਕਦੇ ਹਨ। ਪੰਜਾਬੀ ਇੰਡਸਟਰੀ ‘ਚ ਅਜਿਹਾ ਹੀ ਸਟਾਰ ਹੈ ਜਾਨੀ Jaani । ਜਾਨੀ ਉਨ੍ਹਾਂ ਲੇਖਕਾਂ ਵਿੱਚੋਂ ਹੈ ਜਿਸ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਲਈ ਹੈ। ਬਹੁਤ ਹੀ ਘੱਟ ਅਜਿਹਾ ਹੋਇਆ ਹੋਵੇਗਾ ਕਿ ਜਾਨੀ ਨੇ ਕੋਈ ਗਾਣਾ ਲਿਖਿਆ ਤੇ ਉਹ ਹਿੱਟ ਨਹੀਂ ਹੋਇਆ ਹੋਵੇ।

Jaani-Jaani

‘ਸੋਚ ਤੋਂ ਪਰੇ’, ‘ਹੌਰਨ ਬਲੌ’, ‘ਜਾਨੀ ਤੇਰਾ ਨਾਂ Jaani Tera Na’, ‘ਦਿਲ ਤੋਂ ਬਲੈਕ’, ‘ਮਨ ਭਰੀਆ’ ਤੇ ‘ਕਿਸਮਤ’ ਅਜਿਹੇ ਹੀ ਸੌਂਗ ਨੇ ਜਿਸ ਨਾਲ ਜਾਨੀ Jaani ਹਿੱਟ ਹੋਇਆ ਹੈ। ਇਨ੍ਹਾਂ ਗਾਣਿਆਂ ਨੂੰ ਲਿਖਣ ਵਾਲੇ ਜਾਨੀ ਦਾ ਮੰਨਣਾ ਕੁਝ ਹੋਰ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਕਰੀਅਰ ਨੂੰ ਸਭ ਤੋਂ ਵੱਧ ਕਾਮਯਾਬੀ ਉਸ ਦੇ ‘ਮਨ ਭਰਿਆ’ ਤੇ ‘ਕਿਸਮਤ’ ਗਾਣਿਆਂ ਕਰਕੇ ਮਿਲੀ ਹੈ।

ਜਾਨੀ Jaani ਨੇ ਇਨ੍ਹਾਂ ਦੋਵੇਂ ਗਾਣਿਆਂ ਨੂੰ ਆਪਣੀ ਕਾਮਯਾਬੀ ਨੂੰ ਹੋਰ ਉਚਾਈ ‘ਤੇ ਲੈ ਜਾਣ ਵਾਲੇ ਗਾਣੇ ਕਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਜਾਨੀ ਨੇ ਲਿਖਿਆ “These 2 sad songs took me one level up. hai k nai ? #JAANI#jaanipresentation”

These 2 sad songs took me one level up ?☺?? hai k nai ? #JAANI #jaanipresentation

A post shared by JAANI (@jaani777) on Apr 17, 2018 at 9:45pm PDT

ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੀ ਕਲਮ ਨਾਲ ਇਤਿਹਾਸ ਰੱਚ ਦੇਵੇਗਾ…? ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਆਪਣੇ ਪਹਿਲੇ ਗਾਣੇ ਸੋਚ ਨਾਲ ਹੀ ਸਟਾਰ ਬਣ ਜਾਵੇਗਾ…? ਕਿਸ ਨੂੰ ਪਤਾ ਸੀ ਕਿ ਗਿੱਦੜਬਾਹਾ ਦਾ ਇਕ ਆਮ ਜਿਹਾ ਮੁੰਡਾ ਇਕ ਦਿਨ ਸਾਰਿਆਂ ਦੇ ਦਿਲਾਂ ਦਾ ਜਾਨੀ ਬਣ ਜਾਵੇਗਾ। ਜਿਸ ਨੇ ਲਿਖੀ ਆਪਣੀ ਕਿਸਮਤ ਦੀ ਆਪਣੇ ਹੱਥੀ ਕਹਾਣੀ- ਉਹ ਹੈ ਗੀਤਕਾਰ-ਜਾਨੀ। Jaani ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਸੀ ਧਾਰਮਿਕ ਗੀਤ ਸੰਤ ਸਿਪਾਹੀ ਦੇ ਨਾਲ, ਪਰ ਉਹਨਾਂ ਦੀ ਕਲਮ ਨੂੰ ਪਹਿਚਾਣ ਮਿਲੀ ਮੇਨ ਸਟਰੀਮ ਸਿੰਗਿਗ ਚ ਆਉਣ ਤੋਂ ਬਾਦ।

Jaani-Jaani

Related Post