ਜੈਕੀ ਸ਼ਰਾਫ਼ ਨਿਭਾਉਣਗੇ ਮਾਡਰਨ ਯਮਰਾਜ ਦੀ ਭੂਮਿਕਾ, ਤਸਵੀਰਾਂ ਹੋਈਆਂ ਵਾਇਰਲ

By  Gourav Kochhar May 3rd 2018 12:07 PM

ਹਾਲ ਹੀ ‘ਚ ਮਿਸ ਪੂਜਾ ਤੇ ਹਰੀਸ਼ ਵਰਮਾ ਆਪਣੇ ਇੱਕ ਗਾਣੇ ‘ਚ ਯਮਰਾਜ ਨੂੰ ਨੈਗਟਿਵ ਦਿਖਾ ਕੇ ਵਿਵਾਦ ‘ਚ ਘਿਰੇ ਹਨ। ਹੁਣ ਬਾਲੀਵੁੱਡ ਸਟਾਰ ਜੈਕੀ ਸ਼ਰੌਫ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਚ ਅੱਜ ਦੇ ਜ਼ਮਾਨੇ ਦਾ ਯਮਰਾਜ ਦਾ ਰੋਲ ਕਰਦੇ ਨਜ਼ਰ ਆਉਣਗੇ। ਜੈਕੀ Jackie Shroff ਦੀ ਇਸ ਫ਼ਿਲਮ ਦਾ ਨਾਂ ਹੋਵੇਗਾ ‘ਜੱਗਾ ਜਿਉਂਦਾ ਹੈ’। ਇਸ ਦੇ ਨਾਲ ਹੀ ਇਹ ਜੈਕੀ ਦੀ ਤੀਜੀ ਪੰਜਾਬੀ ਫ਼ਿਲਮ ਹੋਵੇਗੀ।

Jackie Shroff

ਇਸ ਫ਼ਿਲਮ ‘ਚ ਜੈਕੀ ਸ਼ਰੌਫ Jackie Shroff ਜਿੱਥੇ ਬਣਨਗੇ ਯਮਰਾਜ, ਉੱਥੇ ਹੀ ਚਿਤਰਗੁਪਤ ਦਾ ਰੋਲ ਨਿਭਾਉਣਗੇ ਗੁਰਪ੍ਰੀਤ ਘੁੱਗੀ Gurpreet Ghuggi। ਜਿਸ ਦਾ ਫ਼ਿਲਮ ‘ਚ ਨਾਂ ਚਿੱਤਰਾ ਸਿੰਘ ਹੋਵੇਗਾ। ਫ਼ਿਲਮ ‘ਚ ਅੱਜ ਦੇ ਸਮੇਂ ਦਾ ਯਮਲੋਕ ਦਿਖਾਇਆ ਜਾਵੇਗਾ।

With the blessings of Baba Nanak .... aa hai ji saadi film JAGGA JIUNDA E da pehla poster .... need lots of love, blessings and sharing .... rajj k share kar deo ji .... waheguru.

A post shared by Daljeet Kalsi (@daljeetkalsi9) on May 1, 2018 at 10:14am PDT

Jackie Shroff

ਖਬਰਾਂ ਨੇ ਕਿ ਇਸ ਫ਼ਿਲਮ ‘ਚ ਜੈਕੀ ਟ੍ਰੈਂਡੀ ਆਉਟਫਿੱਟ ਪਾਉਣਗੇ ਤੇ ਅੱਜ ਦੀ ਦੁਨੀਆ ਪ੍ਰਤੀ ਆਪਣਾ ਲਾਓ ਦਿਖਾਉਣਗੇ। ਇਸ ਤਰ੍ਹਾਂ ਦੇ ਕਿਰਦਾਰ ਨੂੰ ਦਰਸਾਉਂਦੇ ਸਮੇਂ ਪ੍ਰੋਡਿਊਸਰ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਫ਼ਿਲਮ ‘ਚ ਕਿਨੱਤ ਅਰੋੜਾ ਦੇ ਓਪੋਜ਼ਿਟ ਨਜ਼ਰ ਆਉਣ ਵਾਲੇ ਐਕਟਰ ਦਲਜੀਤ ਕਲਸੀ ਨੇ ਕਿਹਾ, “Ours is the first Punjabi film touching the subject of Yamlok. Jackie’s portrayal will not hurt any religious sentiments. We kept every aspect, religious or social, in mind before assigning things. We are showing progress keeping Yamaraj and Yamlok as base.It took us long to zero in on the actor to play Yamaraj. And Jackie, being Bollywood’s bindaas guy, turned out to be an ultimate choice.”

Jackie Shroff

ਇਹ ਜੈਕੀ ਸ਼ਰੌਫ ਦੀ ਤੀਜੀ ਪੰਜਾਬੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਅਸੀਂ ਜੈਕੀ Jackie Shroff ਨੂੰ ਸਰਦਾਰ ਸਾਹਿਬ ਤੇ ਲੱਕੀ ਦੀ ਅਨਲੱਕੀ ਸਟੋਰੀ ‘ਚ ਦੇਖ ਚੁੱਕੇ ਹਾਂ।

Jackie Shroff

Related Post