ਆਪਣੀ ਇੱਕ ਖਾਸ ਵੀਡਿਓ ਕਰਕੇ ਪਾਪੂਲਰ ਹੋਏ ਸਨ ਜੈਕੀ ਸ਼ਰਾਫ, ਦੇਖੋ ਵੀਡਿਓ 

By  Rupinder Kaler February 1st 2019 11:41 AM

ਬਾਲੀਵੁੱਡ ਵਿੱਚ ਆਪਣੇ ਸਟਾਇਲ ਲਈ ਪਹਿਚਾਨੇ ਜਾਣ ਵਾਲੇ ਅਦਾਕਾਰ ਜੈਕੀ ਸ਼ਰਾਫ ਦਾ ਬਾਲੀਵੁੱਡ ਦਾ ਸਫਰ ਬਹੁਤ ਹੀ ਅਨੋਖਾ ਰਿਹਾ ਹੈ । ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਜੈਕੀ ਜੱਗੂ ਦਾਦਾ ਦੇ ਨਾਂ ਨਾਲ ਮਸ਼ਹੂਰ ਸਨ । ਦੱਸਿਆ ਜਾਂਦਾ ਹੈ ਕਿ ਦੇਵਾ ਨੰਦ ਦੀ ਇੱਕ ਸ਼ੂਟਿੰਗ ਦੇ ਦੌਰਾਨ ਜਦੋਂ ਦੇਵ ਸਾਹਿਬ ਦੀ ਨਜ਼ਰ ਉਹਨਾਂ ਤੇ ਪਈ ਤਾਂ ਉਹਨਾਂ ਨੂੰ ਇੱਕ ਛੋਟੇ ਜਿਹੇ ਰੋਲ ਦਾ ਆਫਰ ਦਿੱਤਾ ਗਿਆ ਸੀ ਜਿਸ ਨੂੰ ਨਿਭਾਅ ਕੇ ਜੈਕੀ ਸ਼ਰਾਫ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.youtube.com/watch?v=VE-J41BRKEc

ਪਰ ਜੈਕੀ ਸਭ ਤੋਂ ਜ਼ਿਆਦਾ ਆਪਣੀ ਉਸ ਵੀਡਿਓ ਕਰਕੇ ਪਾਪੂਲਰ ਹੋਏ ਸਨ ਜਿਹੜਾ ਕਿ ਪਲਸ ਪੋਲੀਓ ਅਭਿਆਨ ਦੀ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਸੀ । ਇਸ ਵੀਡਿਓ ਦੇ ਕੁਝ ਕਲਿੱਪ ਇਸ ਤਰ੍ਹਾਂ ਦੇ ਸਾਹਮਣੇ ਆਏ ਸਨ ਜਿਹਨਾਂ ਵਿੱਚ ਜੈਕੀ ਨੂੰ ਹਿੰਦੀ ਬੋਲਣ ਵਿੱਚ ਕਾਫੀ ਦਿੱਕਤ ਮਹਿਸੂਸ ਹੋ ਰਹੀ ਸੀ । ਇੱਥੇ ਹੀ ਬਸ ਨਹੀਂ ਉਹ ਇਸ ਵੀਡਿਓ ਵਿੱਚ ਅਪਸ਼ਬਦ ਵੀ ਬੋਲਦੇ ਹੋਏ ਨਜ਼ਰ ਆ ਰਹੇ ਹਨ ।

Related Post