ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ 'ਚ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ

By  Aaseen Khan February 16th 2019 11:17 AM -- Updated: February 16th 2019 11:23 AM

ਜੈਕੀ ਸ਼ਰਾਫ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਦਿੱਤੀ ਸਲਾਹ, ਕਿਹਾ ਹੈਲਮਟ ਪਹਿਨਣ ਕੀ ਸ਼ਰਮ ਆਉਂਦੀ ਹੈ, ਦੇਖੋ ਵੀਡੀਓ : ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਜਿਹੜੇ ਵੀਰਵਾਰ ਨੂੰ ਇੱਕ ਸ਼ੋਸ਼ਲ ਇਵੈਂਟ 'ਤੇ ਪਹੁੰਚੇ, ਜਿੱਥੇ ਉਹਨਾਂ ਨੇ ਨਵੀਂ ਉਮਰ ਦੇ ਬੱਚਿਆਂ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਧਿਆਨ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਐਕਟਿਵ ਰਹਿੰਦੇ ਹਨ। ਉਹਨਾਂ ਨੇ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 

View this post on Instagram

 

Protect yourself for your family

A post shared by Jackie Shroff (@apnabhidu) on Feb 14, 2019 at 6:59pm PST

ਉਹ ਇਸ ਤੇ ਆਏ ਦਿਨ ਹੀ ਕੋਈ ਨਾ ਕੋਈ ਫੋਟੋ ਅਤੇ ਵੀਡੀਓ ਪੋਸਟ ਕਰਦੇ ਹੀ ਰਹਿੰਦੇ ਹਨ। ਉਹਨਾਂ ਨੇ ਇਸ ਵਾਰ ਸਾਵਧਾਨੀ ਨਾਲ ਡਰਾਈਵ ਕਰਨ ਲਈ ਸਲਾਹ ਦਿੱਤੀ ਹੈ। ਜੈਕੀ ਸ਼ਰਾਫ ਦੇ ਬੋਲਣ ਦੇ ਤਰੀਕੇ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੀ ਹੈ। ਇਹ ਹੀ ਵਜ੍ਹਾ ਹੈ ਕਿ ਉਹਨਾਂ ਨੇ ਬੜੇ ਹੀ ਪਿਆਰ ਨਾਲ ਰੋਡ ਸੇਫਟੀ 'ਤੇ ਇੱਕ ਅਜਿਹਾ ਸਵਾਲ ਪੁੱਛਿਆ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਬਿਲਕੁਲ ਸਹੀ ਸਵਾਲ ਕੀਤਾ ਹੈ।

ਹੋਰ ਵੇਖੋ : ਅਕਸ਼ੇ ਕੁਮਾਰ ਨਾਲ ਸੈਰ ‘ਤੇ ਜਾਂਦੇ ਹੋਏ ਇਹ ਕੀ ਕਰਨ ਲੱਗੀ ਪਤਨੀ ਟਵਿੰਕਲ ਖੰਨਾ, ਦੇਖੋ ਵੀਡੀਓ

 

View this post on Instagram

 

Pathakha phod magar ek plant bhi paal... #HappyDiwali

A post shared by Jackie Shroff (@apnabhidu) on Nov 7, 2018 at 3:20am PST

ਜੈਕੀ ਸ਼ਰਾਫ ਨੇ ਆਪਣੇ ਤਰੀਕੇ ਨਾਲ ਕਿਹਾ ਹੈ ਕਿ ਸਭ ਤੋਂ ਨਾਜ਼ੁਕ ਚੀਜ਼ ਕੱਚ ਨਹੀਂ ਦਿਮਾਗ ਹੈ ਯਾਨੀ ਸਿਰ ਹੈ, ਕੀ ਹੈਲਮਟ ਪਹਿਨਣ ਨੂੰ ਸ਼ਰਮ ਆਉਂਦੀ ਹੈ ? ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ਆਪਣੇ ਪਰਿਵਾਰ ਲਈ ਆਪਣੇ ਆਪ ਦੀ ਸੁਰੱਖਿਆ ਕਰੋ। ਜੈਕੀ ਸ਼ਰੀਫ ਆਪਣੀ ਐਕਟਿੰਗ ਦੇ ਨਾਲ ਨਾਲ ਆਪਣੇ ਇਸੇ ਤਰਾਂ ਦੇ ਸਾਦਗੀ ਨਾਲ ਰਹਿਣ ਅਤੇ ਬੋਲਣ ਲਈ ਜਾਣੇ ਜਾਂਦੇ ਹਨ।

Related Post