ਰਾਬਿਕਾ ਦਾ ਨਵਾਂ ਗੀਤ ‘ਜਦੋਂ ਮਿਲਿਆ ਸੀ’ ਪੇਸ਼ ਕਰਦਾ ਹੈ ਜ਼ਿੰਦਗੀ ‘ਚ ਕਿਸੇ ਖ਼ਾਸ ਇਨਸਾਨ ਦੇ ਚਲੇ ਜਾਣ ਦੇ ਦਰਦ, ਵੇਖੋ ਵੀਡੀਓ

By  Lajwinder kaur April 29th 2019 05:48 PM -- Updated: April 29th 2019 05:53 PM

ਪੰਜਾਬੀ ਇੰਡਸਟਰੀ ਜੋ ਕਿ ਦਿਨੋਂ ਦਿਨ ਉਚਾਈਆਂ ਦੀਆਂ ਬੁਲੰਦੀਆਂ ਛੂਹ ਰਹੀ ਹੈ। ਗੱਲ ਕਰਦੇ ਹਾਂ ਨਵੀਂ ਉੱਭਰਦੀ ਹੋਈ ਗਾਇਕਾ ਰਾਬਿਕਾ ਦੀ ਜੋ ਕਿ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਈ ਹੈ। ‘ਜਦੋਂ ਮਿਲਿਆ ਸੀ’ ਗਾਣੇ ਨੂੰ ਰਾਬਿਕਾ ਨੇ ਬਹੁਤ ਖੂਬਸੂਰਤੀ ਦੇ ਨਾਲ ਗਾਇਆ ਹੈ।

ਹੋਰ ਵੇਖੋ:

ਇਸ ਗੀਤ ਦੇ ਬੋਲ RAAS ਨੇ ਲਿਖੇ ਹਨ ਅਤੇ ਮਿਊਜ਼ਿਕ JOHNYY VICK ਨੇ ਦਿੱਤਾ ਹੈ। ਰਾਬਿਕਾ ਨੇ ਆਪਣੇ ਗੀਤ ਰਾਹੀਂ ਕਿਸੇ ਖ਼ਾਸ ਇਨਸਾਨ ਦਾ ਜ਼ਿੰਦਗੀ 'ਚੋਂ ਚੱਲੇ ਜਾਣ ਦੇ ਦਰਦ ਨੂੰ ਪੇਸ਼ ਕੀਤਾ ਹੈ। ਗੀਤ ਦੀ ਵੀਡੀਓ ‘ਚ ਅਦਾਕਾਰੀ ਰਾਬਿਕਾ ਨੇ ਖੁਦ ਕੀਤੀ ਹੈ ਤੇ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਟੀ.ਵੀ ਦੇ ਚਾਕਲੇਟੀ ਬੁਆਏ ਅੰਕਿਤ ਗੇਰਾ ਨੇ। ਗਾਣੇ ਦੀ ਵੀਡੀਓ ਬਹੁਤ ਸ਼ਾਨਦਾਰ ਬਣਾਈ ਗਈ ਹੈ। ਇਸ ਗੀਤ ਨੂੰ ਟੀ.ਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਟਿਊਬ ਦੇ TPZ RECORDS ਚੈਨਲ ਉੱਤੇ ਵੀ ਇਸ ਗੀਤ ਦਾ ਲੁਤਫ਼ ਲਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇਸ ਗੀਤ ਨੂੰ ਹੁਣ ਤੱਕ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

 

Related Post