ਜਗਦੀਪ ਰੰਧਾਵਾ ‘ਗੁਰੂ ਨਾਨਕ ਮੋਦੀ ਖਾਨਾ’ ਦੇ ਸਾਥ ਦੇਣ ਲਈ ਆਏ ਅੱਗੇ, ਲਾਈਵ ਹੋ ਕੇ ਲੋਕਾਂ ਨੂੰ ਕੀਤਾ ਜਾਗਰੂਕ, ਦੇਖੋ ਵੀਡੀਓ

By  Lajwinder kaur July 1st 2020 10:51 AM

ਪੰਜਾਬੀ ਗਾਇਕ ਤੇ ਅਦਾਕਾਰ ਜਗਦੀਪ ਰੰਧਾਵਾ ਜੋ ਕਿ ਸੋਸ਼ਲ ਮੀਡਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਹ ਆਪਣੇ ਫੇਸਬੁੱਕ ਲਾਈਵਸ ਕਰਕੇ ਸੁਰਖ਼ੀਆਂ ‘ਚ ਬਣੇ ਰਹਿੰਦੇ ਨੇ ।

ਇੱਕ ਵਾਰ ਫਿਰ ਤੋਂ ਉਨ੍ਹਾਂ ਦਾ ਲਾਈਵ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਇਸ ਵਾਰ ਉਹ ਗੁਰੂ ਨਾਨਕ ਮੋਦੀ ਖਾਨਾ ਦੇ ਨਾਲ ਲਾਈਵ ਹੋਏ ਨੇ । ਉਨ੍ਹਾਂ ਦੇ ਕਪੈਸ਼ਨ ‘ਚ ਲਿਖਿਆ ਹੈ , ‘ਗੁਰੂ ਨਾਨਕ ਮੋਦੀਖਾਨੇ ਤੋਂ ਲਾਈਵ ਬਾਈ ਬਲਜਿੰਦਰ ਜਿੰਦੂ ਨਾਲ’ । ਇਸ ਵੀਡੀਓ ‘ਚ ਜਗਦੀਪ ਰੰਧਾਵਾ ਤੇ ਬਲਜਿੰਦਰ ਜਿੰਦੂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਨੇ ।

jagdeep randhawa live ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ ‘ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਦੇ ਨਾਲ ਵੇਚਿਆ ਜਾ ਰਿਹਾ ਹੈ ।

guru nanak modi khan with jadeep randhawa

Related Post