ਜਗਦੀਪ ਸਿੱਧੂ ਲਿਖਣ ਦੇ ਨਾਲ ਸਕੈਚਿੰਗ ਬਨਾਉਣ ‘ਚ ਵੀ ਨੇ ਮਾਹਿਰ, ਸਾਂਝੇ ਕੀਤੇ ਸੰਜੇ ਦੱਤ ਦੇ ਸਕੈਚ

By  Lajwinder kaur October 11th 2019 09:52 AM

ਕਿਸਮਤ ਫ਼ਿਲਮ ਦੇ ਨਾਲ ਡਾਇਰੈਕਸ਼ਨ ‘ਚ ਕਦਮ ਰੱਖਣ ਵਾਲੇ ਜਗਦੀਪ ਸਿੱਧੂ, ਜੋ ਕਿ ਮਲਟੀ ਟੈਲੇਂਟਡ ਲੇਖਕ ਹੋਣ ਤੋਂ ਇਲਾਵਾ ਵਧੀਆ ਫ਼ਿਲਮ ਡਾਇਰੈਕਟਰ ਵੀ ਨੇ। ਉਨ੍ਹਾਂ ਦਾ ਇੱਕ ਹੋਰ ਟੈਲੇਂਟ ਸਾਹਮਣੇ ਆਇਆ ਹੈ। ਜੀ ਹਾਂ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਸਕੈਚ ਸਾਂਝੇ ਕੀਤੇ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਦੇ ਸਕੈਚ ਸ਼ੇਅਰ ਕੀਤੇ ਨੇ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਸੰਜੇ ਦੱਤ ਵੱਲੋਂ ਨਿਭਾਏ ਖਲਨਾਇਕ ਤੋਂ ਲੈ ਕੇ ਮੁੰਨਾ ਭਾਈ ਤੱਕ ਦੇ ਸਾਰੇ ਹੀ ਕਿਰਦਾਰਾਂ ਨੂੰ ਆਪਣੀ ਪੈਨਸਿਲ ਦੇ ਰਾਹੀਂ ਕਾਗਜ਼ ਉੱਤੇ ਉਤਾਰਿਆ ਹੈ।

ਹੋਰ ਵੇਖੋ:ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ

ਜਗਦੀਪ ਸਿੱਧੂ ਨੇ ਸਕੈਚ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੈੱਨ ਹੀ ਨਹੀਂ ਪੈਨਸਿਲ ਚਲਾਉਣ ਦਾ ਵੀ ਸ਼ੌਕ ਰੱਖਦਾ ਮੁੰਡਾ..’ ਨਾਲ ਹੀ ਉਨ੍ਹਾਂ ਨੇ ਸੰਜੇ ਦੱਤ ਨੂੰ ਟੈਗ ਕੀਤਾ ਹੈ। ਦਰਸ਼ਕਾਂ ਤੋਂ ਇਲਾਵਾ ਪੰਜਾਬੀ ਜਗਤ ਦੀਆਂ ਹਸਤੀਆਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Pen ? hi ni pencil ✏️ chalon da v shonk rakh da munda ???@duttsanjay

A post shared by Jagdeep Sidhu (@jagdeepsidhu3) on Oct 10, 2019 at 8:03am PDT

ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਕੰਮ ਦੀ ਤਾਂ ਉਨ੍ਹਾਂ ਦੇ ਲਿਖੇ ਡਾਇਲਾਗਸ ਅਨੁਰਾਗ ਕਸ਼ਅਪ ਦੀ ਆਉਣ ਵਾਲੀ ਫ਼ਿਲਮ ‘ਸਾਂਡ ਕੀ ਆਂਖ’ ‘ਚ ਸੁਣਨ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ‘ਕਿਸਮਤ 2’, ‘ਲੌਂਗ ਲਾਚੀ 2’ ਤੇ ਸੁਫ਼ਨਾ ਵਰਗੀਆਂ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

Related Post