ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਦੀ ਯਾਦ ‘ਚ ਬਣਵਾਇਆ ਟੈਟੂ, ਨਮ ਅੱਖਾਂ ਨਾਲ ਸ਼ੇਅਰ ਕੀਤੀ ਇਹ ਵੀਡੀਓ

By  Lajwinder kaur September 8th 2020 01:50 PM

ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਏਨੀਂ ਦਿਨੀਂ ਬਹੁਤ ਵੱਡੇ ਦੁੱਖ ‘ਚੋਂ ਲੰਘ ਰਹੇ ਨੇ । ਪਿਛਲੇ ਮਹੀਨੇ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ।

ਸਤਨਾਮ ਖੱਟੜਾ ਦੇ ਅਚਾਨਕ ਇਸ ਤਰ੍ਹਾਂ ਦੁਨੀਆ ਤੋਂ ਚੱਲੇ ਜਾਣ ਦੇ ਦੁੱਖ ਨੇ ਜੱਗੀ ਖਰੌੜ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਉਹ ਆਪਣੇ ਭਰਾ ਵਰਗੇ ਦੋਸਤ ਦੀ ਯਾਦ ‘ਚ ਉਨ੍ਹਾਂ ਨੇ ਟੈਟੂ ਗੁੰਦਵਾਇਆ ਹੈ । ਉਨ੍ਹਾਂ ਨੇ ਇੱਕ ਇਮੋਸ਼ਨਲ ਪੋਸਟ ਦੇ ਨਾਲ ਟੈਟੂ ਦੀ ਤਸਵੀਰ ਸਾਂਝੀ ਕੀਤੀ ਹੈ ।

View this post on Instagram

 

A post shared by jaggi Kharoud Official?? (@jaggikharoud37) on Sep 7, 2020 at 1:41pm PDT

ਉਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹ ਟੈਟੂ ਬਣਵਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਦੱਸਿਆ ਹੈ ਕਿ ਇਹ ਉਨ੍ਹਾਂ ਦਾ ਪਹਿਲਾ ਟੈਟੂ ਹੈ ਜੋ ਉਨ੍ਹਾਂ ਨੇ ਆਪਣੇ ਦੋਸਤ ਦੀ ਯਾਦ ‘ਚ ਗੁੰਦਵਾਇਆ ਹੈ ।

Related Post