ਜੱਗੀ ਖਰੌੜ ਦੇ ਨਵੇਂ ਗੀਤ ‘ਤੀਰ ਤੁੱਕਾ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

By  Lajwinder kaur August 2nd 2019 03:43 PM

ਵੱਖਰੇ ਸਵੈਗ ਵਾਲੇ ਜੱਗੀ ਖਰੌੜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਟੈਲੇਂਟਿਡ ਅਦਾਕਾਰ ਅਤੇ ਗਾਇਕ ਹਨ ਤੇ ਨਾਲ ਹੀ ਉਹ ਆਪਣੀਆਂ ਮੁੱਛਾਂ ਦੇ ਵੱਖਰੇ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਜੱਗੀ ਖਰੌੜ ਬਹੁਤ ਜਲਦ ਆਪਣਾ ਨਵਾਂ ਗੀਤ ‘ਤੀਰ ਤੁੱਕਾ’ ਲੈ ਕੇ ਆ ਰਹੇ ਹਨ। ਉਨ੍ਹਾਂ ਦਾ ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ 7 ਅਗਸਤ ਨੂੰ ਐਕਸਕਲਿਉਸਿਵ ਰਿਲੀਜ਼ ਹੋਵੇਗਾ।

ਹੋਰ ਵੇਖੋ:ਪਿਆਰ ‘ਚ ਖਾਏ ਧੋਖੇ ਨੂੰ ਬਿਆਨ ਕਰ ਰਿਹਾ ਹੈ ਸਿਮਰ ਕੌਰ ਦਾ ਨਵਾਂ ਗੀਤ ‘ਕਰਜ਼’

ਜਿਸਦੇ ਚੱਲਦੇ ਉਨ੍ਹਾਂ ਦੇ ਗੀਤ ਦੇ ਪੋਸਟਰ ਦੇ ਨਾਲ ਗੀਤ ਦਾ ਟੀਜ਼ਰ ਵੀ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਗਾਣੇ ਨੂੰ ਜੱਗੀ ਖਰੌੜ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਦੀਦਾਰ ਦੀ ਕਲਮ ‘ਚੋਂ ਨਿਕਲੇ ਨੇ। ਗੱਲ ਕਰਦੇ ਹਾਂ ਮਿਊਜ਼ਿਕ ਦੀ ਤਾਂ ਉਹ  Rox A ਨੇ ਦਿੱਤਾ ਹੈ। ਗੀਤ ਦੇ ਟੀਜ਼ਰ ਨੂੰ VS Records ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਪੋਸਟਰ ਤੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੱਗੀ ਖਰੌੜ ਇਸ ਤੋਂ ਪਹਿਲਾਂ ‘ਵਿਆਹ ਕਰਤਾ’, ‘ਬੈਕ ਟੁ ਚੰਡੀਗੜ੍ਹ’, ‘ਪਿੰਡਾਂ ਵਾਲੀ ਮੱਤ’ ਆਦਿ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ।

Related Post