ਪੰਜਾਬੀ ਕਲਾਕਾਰ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਵੀਡੀਓ, ਪ੍ਰਸ਼ੰਸਕ ਵੀ ਹੋਏ ਭਾਵੁਕ
Lajwinder kaur
December 16th 2020 04:38 PM --
Updated:
December 16th 2020 04:42 PM
ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੱਕ ਖ਼ਾਸ ਮਿੱਤਰ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਹੋਰ ਪੜ੍ਹੋ : ਭਾਰਤੀ ਸਿੰਘ ਨੇ ਕੀਕੂ ਸ਼ਾਰਦਾ ਦੇ ਗਲੇ ਨੂੰ ਪਾਇਆ ਹੱਥ, ਦੇਖੋ ਵੀਡੀਓ ‘ਚ ਕੀ ਬੋਲੀ ਭਾਰਤੀ?
ਇਸ ਸਾਲ ਜੱਗੀ ਖਰੌੜ ਦੇ ਖ਼ਾਸ ਦੋਸਤ ਸਤਨਾਮ ਖੱਟੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਸਤਨਾਮ ਖੱਟੜਾ ਮਸ਼ਹੂਰ ਬਾਡੀ ਬਿਲਡਰ, ਮਾਡਲ ਤੇ ਫਿਟਨੈੱਸ ਟ੍ਰੈਨਰ ਦੇ ਤੌਰ ਤੇ ਆਪਣਾ ਨਾਂਅ ਬਣਾਇਆ ਸੀ ।

ਜੱਗੀ ਨੇ ਆਪਣੇ ਮਿੱਤਰ ਦੇ ਨਾਲ ਰਿਕਾਰਡ ਕੀਤੀ ਹੋਈ ਪਿਆਰੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਦੋਵੇਂ ਮਿੱਤਰ ਕੁਸ਼ਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜੱਗੀ ਖਰੌੜ ਨੇ ਲਿਖਿਆ ਹੈ ‘ਸਤਨਾਮ ਤੈਨੂੰ ਹਰ ਦਿਨ ਯਾਦ ਕਰਦਾ ਹੈ’ । ਇਸ ਪੋਸਟ ‘ਤੇ ਦਰਸ਼ਕ ਵੀ ਭਾਵੁਕ ਕਮੈਂਟ ਕਰ ਰਹੇ ਨੇ ।

View this post on Instagram